Headlines

ਅਲਬਰਟਾ ਦੇ ਸਾਬਕਾ ਮੰਤਰੀ ਨਰੇਸ਼ ਭਾਰਦਵਾਜ਼ ਦਾ ਪ੍ਰੈਸ ਕੌਸਲ ਆਫ ਐਡਮਿੰਟਨ ਵੱਲੋਂ ਵਿਸ਼ੇਸ਼ ਸਨਮਾਨ

* 26 ਵੱਖ ਵੱਖ ਸੰਗਠਨਾਂ ਦੇ ਅਹੁਦੇਦਾਰਾਂ ਵੀ ਕੀਤੇ ਸਨਮਾਨਿਤ
ਐਡਮਿੰਟਨ, 24 ਅਕਤੂਬਰ (ਗੁਰਪ੍ਰੀਤ ਸਿੰਘ) ਪ੍ਰੈਸ ਕੌਸਿਲ ਆਫ ਐਡਮਿੰਟਨ ਵੱਲੋਂ ਐਡਮਿੰਟਨ ’ਚ ਵੱਖ ਵੱਖ ਖੇਤਰ ’ਚ ਸਮਾਜ ਸੇਵਾ ਲਈ ਕੰਮ ਕਰ ਰਹੇ ਵੱਖ ਵੱ ਖ ਸੰਗਠਨਾਂ ਦਾ ਵਿਸ਼ੇਸ਼ ਤੌਰ ਤੇ
ਸਨਮਾਨ ਕੀਤਾ ਗਿਆ| ਇਸ ਮੌਕੇ ਤੇ ਅਲਬਰਟਾ ਦੇ ਸਾਬਕਾ ਮੰਤਰੀ ਨਰੇਸ਼ ਭਾਰਦਵਾਜ ਦੀਆਂ ਕੀਤੀਆਂ ਰਾਜਨੀਤਕ ਤੇ ਸਮਾਜਿਕ ਖੇਤਰ ਦੀਆਂ ਬੇਮਿਸਾਲ ਪ੍ਰਾਪਤੀਆਂ ਕਰਕੇ ਸਨਮਾਨਿਤ ਕੀਤਾ ਗਿਆ ਤੇ
ਇਸ ਮੌਕੇ ਤੇ ਇਕ ਵਿਸ਼ੇਸ਼ ਸਮਾਗਮ ਮਹਾਰਾਜਾ ਬੈਂਕੁਇਟ ਹਾਲ ਵਿਖੇ ਕਰਵਾਇਆ ਗਿਆ ਤੇ ਇਸ ਵਿਚ ਐਡਮਿੰਟਨ ਸ਼ਹਿਰ ਦੀਆਂ 26 ਸੰਗਠਨਾਂ ਜਿਨ੍ਹਾਂ ਦੇ ਵਿਚ ਮੁੱਖ ਤੌਰ ਤੇ ਸਿੱਖ ਫੈਡਰੇਸ਼ਨ
ਐਡਮਿੰਟਨ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਮਿਲਵੁਡਜ਼, ਭਾਰਤੀਆਂ ਕਲਰਚਲ ਸੁਸਾਇਟੀ, ਨਾਰਥ ਐਡਮਿੰਟਨ ਸੀਨੀਅਰ ਸਿਟੀਜ਼ਨ, ਕੌਂਸਿਲ ਆਫ ਇੰਡੀਅਨ ਸੁਸਾਇਟੀ, ਹਿੰਦੂ ਸੁਸਾਇਟੀ
ਆਫ ਐਲਬਰਟਾ, ਅਲਬਰਟਾ ਗੁਜਰਾਤੀ ਐਸੋਸੀਏਸ਼ਨ, ਐਡਮਿੰਟ ਖਾਲਸਾ ਸਕੂਲ, ਰਿਟਾਇਰਡ ਐਂਡ ਸੈਮੀਰਿਟਾਰਿਡ ਸੁਸਾਇਟੀ, ਲੈਟਸ ਹੈਲਪ ਸੁਸਾਇਟੀ, ਬੇਮੌਂਟ ਕਲੱਬ, ਹੋਮ ਕੇਅਰ,
ਜੈਵਿਸ਼ ਸੀਨੀਅਰ ਸੈਂਟਰ, ਐਲਬਰਟਾ ਹਿੰਦੀ ਪਰੀਸ਼ਦ, ਰਾਮਗੜ੍ਹੀਆ ਖਾਲਸਾ ਸਕੂਲ, ਹੈਡਵੇ ਸਕੂਲ, ਰਾਮਾ ਏਅਰ, ਫੈਸੀ ਡੋਰ, ਵੂਈ ਟੂਗੈਦਰ, ਜੈਫੀ ਲੂਬ, ਮਾਈ ਰੇਡੀਓ 580 ਨੂੰ ਵਿਸ਼ੇਸ਼ ਤੌਰ ਤੇ
ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਤੇ ਦਰਸ਼ਕਾਂ ਨੇ ਬਹੁਤ ਹੀ ਅਨੰਦ ਮਾਣਿਆ| ਇਸ ਮੌਕੇ ਤੇ ਪ੍ਰੈਸ ਕੌਸਿਲ ਆਫ ਐਡਮਿੰਟਨ ਦੇ ਅਹੁਦੇਦਾਰ ਸੰਜੇ ਪਟੇਲ ਪ੍ਰਧਾਨ, ਲਾਟ
ਭਿੰਡਰ, ਪ੍ਰਕਾਸ਼ ਪਟੇਲ, ਰੂਬੀ ਮਲਿਕ, ਜਯੋਤੀ ਜੋਸ਼ੀ, ਨੀਨਾ ਸ਼ਰਮਾ, ਘਣਸ਼ਿਆਮ ਮੂਲਚੰਦਾਨੀ, ਹਰਜੀਤ ਸੰਧੂ, ਯਸ਼ ਸ਼ਰਮਾ, ਅਸ਼ੋਕ ਗੰਗਵਾਨੀ, ਮਨਦੀਪ ਪੁਜਾਰਾ, ਪ੍ਰੀਤਮ ਸ਼ਰਮਾ ਤੇ ਮਨਜੀਤ ਸਿੰਘ ਫੇਰੂਮਾਨ
ਤੇ ਪ੍ਰੈਸ ਕੌਸਿਲ ਆਫ ਐਡਮਿੰਟਨ ਦੇ ਹੋਰ ਅਹੁਦੇਦਾਰ ਉਚੇਚੇ ਤੌਰ ਤੇ ਹਾਜਰ ਸਨ|
ਫੋਟੋ ਕੈਪਸ਼ਨ:-
ਐਡਮਿੰਟਨ ਵਿਖੇ ਅਲਬਰਟਾ ਦੇ ਸਾਬਕਾ ਮੰਤਰੀ ਨਰੇਸ਼ ਭਾਰਦਵਾਜ਼ ਦਾ ਸਨਮਾਨ ਕਰਦੇ ਹੋਏ ਪ੍ਰੈਸ ਕੌਸਲ ਆਫ ਐਡਮਿੰਟਨ ਦੇ ਅਹੁਦੇਦਾਰ|
ਤਸਵੀਰ:-ਗੁਰਪ੍ਰੀਤ ਸਿੰਘ