Headlines

ਐਬਸਫੋਰਡ ਵਿਖੇ ਭਾਰਤੀ ਕੌਂਸਲਰ ਸੇਵਾਵਾਂ 12 ਨਵੰਬਰ ਨੂੰ

-ਪਾਸਪੋਰਟ ਸੰਬੰਧੀ ਵੀ ਲੈਣਗੇ ਨਵੀਆਂ ਅਰਜ਼ੀਆਂ

ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ)- ਭਾਰਤ ਤੋਂ ਕੈਨੇਡਾ ਆ ਕੇ ਵੱਸੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਲਈ ਲਾਈਫ਼ ਅਤੇ ਮੌਤ ਸਰਟੀਫਿਕੇਟ ਤੋਂ ਇਲਾਵਾ ਭਾਰਤੀ ਪਾਸਪੋਰਟ ਅਤੇ ਹੋਰ ਕੌਂਸਲਰ ਸੇਵਾਵਾਂ ਲਈ ਵੈਨਕੂਵਰ ਤੋਂ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ ਵਿਖੇ 12 ਨਵੰਬਰ ਦਿਨ ਐਤਵਾਰ ਨੂੰ ਪਹੁੰਚ ਰਹੇ ਹਨ। ਇਸ ਸਮੇਂ ਅਧਿਕਾਰੀ ਇਨ੍ਹਾਂ ਸੇਵਾਵਾਂ ਸੰਬੰਧੀ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦਫ਼ਤਰ ਲਾਉਣਗੇ। ਟੋਕਨ ਮੌਕੇ ‘ਤੇ ਹੀ ਦਿੱਤੇ ਜਾਣਗੇ ਅਤੇ ਟੋਕਨ ਅਨੁਸਾਰ ਹੀ ਵਾਰੀ ਮਿਲੇਗੀ। ਜਿਕਰਯੋਗ ਹੈ ਕਿ ਪਾਸਪੋਰਟ ਅਤੇ ਹੋਰ ਕੌਂਸਲਰ ਸੇਵਾਵਾਂ ਲਈ ਇਸ ਦਿਨ ਸਿਰਫ ਅਰਜ਼ੀਆਂ ਅਤੇ ਫੀਸ ਹੀ ਲਈ ਜਾਵੇਗੀ ਜਦੋਂ ਕਿ ਪਾਸਪੋਰਟ ਅਤੇ ਓ ਸੀ ਆਈ ਕਾਰਡ ਕੋਰੀਅਰ ਰਾਹੀਂ ਸੰਬੰਧਤ ਘਰ ਦੇ ਪਤੇ ‘ਤੇ ਭੇਜੇ ਜਾਣਗੇ। ਅਪਾਹਜ ਅਤੇ ਵੀਲ ਚੇਅਰ ਵਿਅਕਤੀਆਂ ਨੂੰ ਪਹਿਲ ਦੇ ਅਧਾਰਤ ਲਿਆ ਜਾਵੇਗਾ ਅਤੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਵਾਰੀ ਉਸ ਤੋਂ ਬਾਅਦ ਸਮਝੀ ਜਾਵੇਗੀ ਜਦੋਂ ਕਿ ਬਾਕੀਆਂ ਲਈ ਬਰਾਬਰਤਾ ਹੋਵੇਗੀ।  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਕਿਸੇ ਪ੍ਰਬੰਧਕ ਜਾਂ ਕਿਸੇ ਮੈਂਬਰ ਤੱਕ ਸ਼ਿਫਾਰਸ਼ ਲਈ ਪਹੁੰਚ ਨਾ ਕੀਤੀ ਜਾਵੇ। ਸਰਟੀਫਿਕੇਟ ਲਈ ਫਾਰਮ ਗੁਰਦੁਆਰਾ ਸਾਹਿਬ ਤੋਂ ਵੀ ਮਿਲ ਸਕਣਗੇ ਜਦੋਂ ਕਿ ਇਹ ਫਾਰਮ ਆਨ ਲਾਈਨ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।