Headlines

ਵਿੰਨੀਪੈਗ ਤੋਂ ਦੇਸ ਪ੍ਰਦੇਸ ਦੇ ਪ੍ਰਤੀਨਿਧ ਨਰੇਸ਼ ਸ਼ਰਮਾ ਨੂੰ ਸਦਮਾ-ਮਾਤਾ ਜੀ ਦਾ ਦੇਹਾਂਤ

ਵਿੰਨੀਪੈਗ ( ਦੇ ਪ੍ਰ ਬਿ)- ਵਿੰਨੀਪੈਗ ਤੋਂ ਦੇਸ ਪ੍ਰਦੇਸ ਟਾਈਮਜ਼ ਅਤੇ ਪੀਟੀਸੀ ਦੇ ਪ੍ਰਤੀਨਿਧ ਨਰੇਸ਼ ਕੁਮਾਰ ਸ਼ਰਮਾ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸੁਸ਼ੀਲਾ ਦੇਵੀ ਸੁਪਤਨੀ ਸਵਰਗੀ ਪੂਰਨ ਚੰਦ ਸ਼ਰਮਾ ਅਚਾਨਕ ਸਵਰਗ ਸਿਧਾਰ ਗਏ। ਉਹ 73 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਨਰੇਸ਼ ਸ਼ਰਮਾ ਉਹਨਾਂ ਦੀ ਬੀਮਾਰੀ ਦਾ ਸੁਣਕੇ ਇੰਡੀਆ ਪੁੱਜੇ ਹੀ ਸਨ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਧਨਾਸ (ਯੂਟੀ ਚੰਡੀਗੜ) ਦੇ ਸ਼ਮਸ਼ਾਨ ਘਾਟ ਵਿਖੇ ਸਕੇ ਸਬੰਧੀਆਂ ਤੇ ਭਾਈਚਾਰੇ ਦੇ ਲੋਕਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਮਾਤਾ ਜੀ ਆਪਣੇ ਪਿੱਛੇ ਤਿੰਨ ਪੁੱਤਰ ਨਰੇਸ਼ ਸ਼ਰਮਾ, ਉਮੇਸ਼ ਸ਼ਰਮਾ, ਇੰਦਰਾਜ ਸ਼ਰਮਾ, ਪੋਤੇ-ਪੋਤਰੀਆਂ, ਨੂੰਹਾਂ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਨਰੇਸ਼ ਸ਼ਰਮਾ ਨਾਲ ਹਮਦਰਦੀ ਲਈ ਉਹਨਾਂ ਦੇ ਵਟਸਐਪ ਨੰਬਰ 204-955-8396 ਉਪਰ ਸੰਪਰਕ ਕੀਤਾ ਜਾ ਸਕਦਾ ਹੈ।