Headlines

ਜਿਲਾ ਪ੍ਰਧਾਨ ਦੀ ਅਗਵਾਈ ਹੇਠ ਹਲਕਾ ਖੇਮਕਰਨ ਦੇ ਸੈਂਕੜੇ ਲੋਕਾਂ ਨੇ ਕੀਤੀ ਭਾਜਪਾ ‘ਚ ਸ਼ਮੂਲੀਅਤ

ਮਾਝੇ ਵਿੱਚ ਭਾਜਪਾ ਦਿਨੋਂ ਦਿਨ ਹੋ ਰਹੀ ਹੋਰ ਮਜ਼ਬੂਤ -ਹਰਜੀਤ ਸਿੰਘ ਸੰਧੂ
ਰਾਕੇਸ਼ ਨਈਅਰ ਚੋਹਲਾ
ਖੇਮਕਰਨ/ਤਰਨਤਾਰਨ,27 ਅਕਤੂਬਰ –
ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ  ਖੇਮਕਰਨ ਦੇ ਸੈਂਕੜੇ ਲੋਕਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਤਪਾ ਬਾਠ ਸਥਿਤ ਐੱਮ ਆਰ ਐੱਸ ਕਾਨਵੈਂਟ ਸਕੂਲ ਵਿਖੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਸਤਨਾਮ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਐਡਵੋਕੇਟ ਸਤਨਾਮ ਸਿੰਘ ਭੁੱਲਰ ਦੀ ਪਾਰਟੀ ਪ੍ਰਤੀ ਵੱਡੀ ਮਿਹਨਤ ਅਤੇ ਲਗਨ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਹੀ ਆਪਣੇ ਮਿਹਨਤੀ ਵਰਕਰਾਂ ਦਾ ਮਾਣ-ਸਨਮਾਨ ਕਰਦੀ ਹੈ। ਇਸ ਮੌਕੇ ਐਡਵੋਕੇਟ ਭੁੱਲਰ ਨੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨ੍ਹਾਂ ਨਾਲ ਆਏ ਜਿਲਾ ਜਨਰਲ ਸੈਕਟਰੀ ਸੁਰਜੀਤ ਸਿੰਘ ਸਾਗਰ,ਜਨਰਲ ਸੈਕਟਰੀ ਨੇਤਰਪਾਲ ਸਿੰਘ,ਮੀਤ ਪ੍ਰਧਾਨ ਸ਼ਿਵ ਕੁਮਾਰ ਸੋਨੀ ਅਤੇ ਸੀਨੀਅਰ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ ਦੀ ਹਾਜਰੀ ਵਿੱਚ ਜਿਥੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਜਾਣੂ ਕਰਵਾਇਆ ਗਿਆ ਉੱਥੇ ਹੀ ਪ੍ਰਾਈਵੇਟ ਸਕੂਲਾਂ ਅਤੇ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪੂਰੇ ਵਿਸ਼ਵਾਸ਼ ਨਾਲ ਇੰਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਪਾਰਟੀ ਦੇ ਹਰ ਵਰਕਰ ਅਤੇ ਪਾਰਟੀ ਦੇ ਸ਼ੁਭਚਿੰਤਕ ਦੀ ਲੜਾਈ ਅੱਗੇ ਹੋ ਕੇ ਲੜਣਗੇ ਅਤੇ ਕੇਂਦਰ ਵਿੱਚ ਪ੍ਰਾਈਵੇਟ ਅਧਿਆਪਕਾਂ ਦੀਆਂ ਮੰਗਾਂ ਵੀ ਲੈ ਕੇ ਜਾਣਗੇ ਅਤੇ ਉਨਾਂ ਨੂੰ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮਾਝੇ ਵਿੱਚ ਭਾਜਪਾ ਦਿਨੋਂ ਦਿਨ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਪੰਜਾਬ ਦੇ ਲੋਕ ਹੁਣ ਭਾਜਪਾ ਵਿੱਚ ਆਪਣਾ ਭਵਿੱਖ ਵੇਖ ਰਹੇ ਹਨ।ਇਸ ਮੌਕੇ ਸਤਨਾਮ ਸਿੰਘ, ਜਸ਼ਨਪ੍ਰੀਤ ਸਿੰਘ,ਕੁਲਦੀਪ ਸਿੰਘ,ਸਰਪ੍ਰੀਤ ਸਿੰਘ, ਚਮਕੌਰ ਸਿੰਘ,ਗੁਰਪਾਲ ਸਿੰਘ,ਹਰਪ੍ਰੀਤ ਸਿੰਘ, ਜਤਿੰਦਰ ਸਿੰਘ,ਨਵਪ੍ਰੀਤ ਸਿੰਘ,ਬਚਿੱਤਰ ਸਿੰਘ, ਸਾਰਜ ਸਿੰਘ,ਤਰਸੇਮ ਸਿੰਘ,ਗੁਰਅਵਤਾਰ ਸਿੰਘ, ਹਰਪ੍ਰੀਤ ਕੌਰ,ਰਾਜਬੀਰ ਕੌਰ,ਸਵਰਨ ਕੌਰ, ਮ
ਹਰਜਿੰਦਰ ਕੌਰ,ਕੁਲਦੀਪ ਸਿੰਘ,ਅਮਰੀਕ ਕੌਰ, ਗੁਰਮੀਤ ਕੌਰ,ਸਰਬਜੀਤ ਕੌਰ,ਕਾਰਜ ਸਿੰਘ,ਕਾਬਲ ਸਿੰਘ,ਭਿੰਦਾ ਸਿੰਘ, ਗੁਰਮੇਲ ਸਿੰਘ,ਵਿਰਸਾ ਸਿੰਘ,ਤਰਸੇਮ ਸਿੰਘ, ਸਰਬਜੀਤ ਸਿੰਘ, ਗੁਰਪਾਲ ਸਿੰਘ,ਗੁਰਲਾਲ ਸਿੰਘ,ਗੁਰਜਿੰਦਰ ਸਿੰਘ, ਵਰਿਆਮ ਸਿੰਘ,ਸੁੱਚਾ ਸਿੰਘ, ਮਕਾਰਜ ਸਿੰਘ, ਪ੍ਰਗਟ ਸਿੰਘ,ਹਰਦਿਆਲ ਸਿੰਘ,ਅਨਮੋਲ ਸਿੰਘ, ਗੁਰਪਾਲ ਸਿੰਘ, ਪਰਮਜੀਤ ਕੌਰ,ਹਰਦੀਪ ਸਿੰਘ,ਜੋਬਨ ਸਿੰਘ, ਸਿਮਰਜੀਤ ਕੌਰ,ਜਸਬੀਰ ਕੌਰ,ਕਰਨਬੀਰ ਸਿੰਘ, ਜਸਕਰਨ ਸਿੰਘ,ਕਾਲਾ ਸਿੰਘ,ਜਸ਼ਨਪ੍ਰੀਤ ਸਿੰਘ,ਮਨਜਿੰਦਰ ਸਿੰਘ,ਦਿਲਬਾਗ ਸਿੰਘ, ਸੱਤਾ ਸਿੰਘ,ਸੁਖਵੰਤ ਸਿੰਘ, ਤਰਸੇਮ ਸਿੰਘ,ਅਮਰਪਾਲ ਸਿੰਘ,ਲਵਪ੍ਰੀਤ ਸਿੰਘ, ਨਵਦੀਪ ਸਿੰਘ,ਮਨਜੀਤ ਕੌਰ,ਨਵਰੂਪ ਕੌਰ,ਬੇਅੰਤ ਸਿੰਘ,ਦਰਸ਼ਨ ਸਿੰਘ, ਤਰਨਪ੍ਰੀਤ ਸਿੰਘ,ਜਸਮੀਨ ਕੌਰ,ਸੱਜਣ ਸਿੰਘ,ਸੂਰਜ ਸਿੰਘ,ਅਰੂੜ ਸਿੰਘ, ਸੁਖਪਾਲ ਸਿੰਘ,ਦਰਸ਼ਨ ਕੌਰ,ਜੱਸਾ ਸਿੰਘ,ਪ੍ਰਤਾਪ ਸਿੰਘ,ਚਰਨ ਸਿੰਘ, ਵਰਪਾਲ ਕੌਰ,ਅਮਨ ਕੌਰ, ਪਰਮਿੰਦਰ ਸਿੰਘ,ਬਲਦੇਵ ਸਿੰਘ,ਸੁਖਦੇਵ ਸਿੰਘ, ਸੁਖਚੈਨ ਸਿੰਘ,ਦਵਿੰਦਰ ਕੌਰ,ਰੂਪ ਸਿੰਘ,ਜਗਦੇਵ ਸਿੰਘ,ਨਵਦੀਪ ਕੌਰ,ਸੁੱਖਾ ਸਿੰਘ,ਇੰਦਰਜੀਤ ਸਿੰਘ,ਗੁਰਪ੍ਰੀਤ ਸਿੰਘ,ਲਖਵਿੰਦਰ ਕੌਰ,ਮਨਬੀਰ ਸਿੰਘ, ਕਰਨੈਲ ਸਿੰਘ,ਸੁਖਪਾਲ ਸਿੰਘ,ਗੱਜਣ ਸਿੰਘ, ਹਰਮਨਦੀਪ ਕੌਰ, ਗੁਰਜੀਤ ਕੌਰ,ਸੁਮਨਦੀਪ ਕੌਰ,ਗਗਨਦੀਪ ਕੌਰ, ਨੇਹਾ,ਜਸਵੰਤ ਸਿੰਘ,ਰੂਪ ਕੌਰ ਅਤੇ ਹੋਰ ਨੇੜਲੇ ਪਿੰਡਾਂ ਤੋਂ ਆਏ ਸੈਂਕੜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਪਾਰਟੀ ਵਿੱਚ ਸ਼ਮੂਲੀਅਤ ਕੀਤੀ,ਜਿੰਨਾਂ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।