Headlines

40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਭਾਰਤੀ ਏਅਰ ਫੋਰਸ ਵਲੋਂ ਜਿੱਤ ਦਰਜ, ਪੰਜਾਬ ਨੈਸ਼ਨਲ ਬੈਂਕ ਅਤੇ ਭਾਰਤੀ ਰੇਲਵੇ ਇਕ ਇਕ ਨਾਲ ਬਰਾਬਰ ਰਹੇ

ਜਲੰਧਰ 28 ਅਕਤੂਬਰ (  ਦੇ ਪ੍ਰ ਬਿ  ) -ਭਾਰਤੀ ਏਅਰ ਫੋਰਸ ਨੇ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 4-2 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ ਜਦਕਿ ਭਾਰਤੀ ਰੇਲਵੇ ਦਿੱਲੀ ਅਤੇ ਪੰਜਾਬ ਨੈਂਸ਼ਨਲ ਬੈਂਕ ਦਿੱਲੀ ਦਰਮਿਆਨ ਮੈਚ 1-1 ਦੀ ਬਰਾਬਰੀ ਤੇ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਤੇ ਸਬਰ ਕਰਨਾ ਪਿਆ।  ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ।

ਪਹਿਲਾ ਮੈਚ ਪੂਲ ਬੀ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਭਾਰਤੀ ਏਅਰ ਫੋਰਸ ਦਿੱਲੀ ਦਰਮਿਆਨ ਖੇਡਿਆ ਗਿਆ। ਖੇਡ ਦੇ 5ਵੇਂ ਮਿੰਟ ਵਿੱਚ ਏਅਰ ਫੋਰਸ ਦੇ ਅਜੀਤ ਪੰਡਿਤ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 19ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਰਵਨੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਅੱਧੇ ਸਮੇਂ ਤੋਂ ਬਾਅਦ ਖੇਡ ਦੇ ਚੌਥੇ ਕਵਾਰਟਰ ਵਿੱਚ 47ਵੇਂ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਰਾਜਭਰ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਕੁਝ ਸਕਿੰਟਾਂ ਬਾਅਦ ਹੀ ਬੈਂਕ ਦੇ ਪਰਮਵੀਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਕੀਤਾ।ਖੇਡ ਦੇ 52ਵੇਂ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਰਾਜਭਰ ਨੇ ਗੋਲ ਕਰਕੇ ਸਕੋਰ 3-2 ਕੀਤਾ। ਖੇਡ ਦੇ 58ਵੇਂ ਮਿੰਟ ਵਿੱਚ ਏਅਰ ਫੋਰਸ ਦੇ ਮਨੀਪ ਕੇਰਕੇਟਾ ਨੇ ਗੋਲ ਕਰਕੇ ਸਕੋਰ 4-2 ਕੀਤਾ।
ਦੂਜਾ ਮੈਚ ਪੂਲ ਬੀ ਵਿੱਚ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਦਿੱਲੀ ਅਤੇ ਪੰਜਾਬ ਨੈਂਸ਼ਨਲ ਬੈਂਕ ਦਿੱਲੀ ਦਰਮਿਆਨ ਖੇਡਿਆ ਹੈ। ਖੇਡ ਦੇ ਤੀਜੇ ਮਿੰਟ ਵਿੱਚ ਗੁਰਸਿਮਰਨ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 25ਵੇਂ ਮਿੰਟ ਵਿੱਚ ਭਾਰਤੀ ਰੇਲਵੇ ਵਲੋਂ ਅੰਤਰਰਾਸ਼ਟਰੀ ਖਿਡਾਰੀ ਗੁਰਸਾਹਿਬਜੀਤ ਸਿੰਘ ਨੇ ਗੋਲ ਕਰਕੇ ਸਕੋਰ 1-1 ਕਰਕੇ ਬਰਾਬਰੀ ਕੀਤੀ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਰਮਨ ਅਰੋੜਾ ਵਿਧਾਇਕ ਜਲੰਧਰ ਸੈਂਟਰਲ ਅਤੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਉਲੰਪੀਅਨ ਬਲਵਿੰਦਰ ਸ਼ੰਮੀ, ਦਲਜੀਤ ਸਿੰਘ ਕਸਟਮਜ਼, ਕੰਵਲਪ੍ਰੀਤ ਸਿੰਘ ਏਡੀਸੀਪੀ, ਗੌਰਵ ਅਗਰਵਾਲ,ਨੱਥਾ ਸਿੰਘ ਗਾਖਲ, ਮਨਜੀਤ ਸਿੰਘ ਢੱਲ, ਪ੍ਰਵੀਨ ਗੁਪਤਾ, ਗੁਰਚਰਨ ਸਿੰਘ ਏਅਰ ਇੰਡੀਆ,ਰਮਣੀਕ ਰੰਧਾਵਾ, ਉਲੰਪੀਅਨ ਰਜਿੰਦਰ ਸਿੰਘ, ਰਾਮ ਪ੍ਰਤਾਪ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਨਰਿੰਦਰ ਪਾਲ ਸਿੰਘ ਜੱਜ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਮਹਿੰਦਰ ਸਿੰਘ ਐਗਜੈਕਟਿਵ ਮੈਂਬਰ ਜਿਮਖਾਨਾ ਕਲੱਬ, ਸਤਪਾਲ ਤੂਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

29 ਅਕਤੂਬਰ ਦੇ ਮੈਚ

ਪੰਜਾਬ ਐਂਡ ਸਿੰਧ ਬੈਂਕ ਬਨਾਮ ਕੈਗ ਦਿੱਲੀ – 4-30 ਵਜੇ
ਪੰਜਾਬ ਪੁਲਿਸ ਬਨਾਮ ਪੰਜਾਬ ਨੈਸ਼ਨਲ ਬੈਂਕ – 5-45 ਵਜੇ