Headlines

ਮਿੰਨੀ ਕਹਾਣੀ/ ਕੋਕ ਚੜ੍ਹ ਗਈ….

ਲੇਖਕ/ਪਰਮਿੰਦਰ ਸਿੰਘ-

ਥਾਣੇਦਾਰ ਗੁਰਦਿੱਤ ਸਿਓਂ ਸ਼ਰਾਬ ਦਾ ਵੱਜਰੀ ਸੀ, ਰੋਜ਼ ਟੁੰਨ ਹੋਕੇ ਘਰ ਆਉਂਣਾ ਵੀ ਆਪਣੀ ਡਿਊਟੀ ਦਾ ਹਿੱਸਾ ਈ ਸਮਝਦਾ ਸੀ।ਥਾਣੇਦਾਰ ਗੁਰਦਿੱਤ ਸਿਓਂ ਦੇ ਇਸ ਰਵਈਏ ਤੋਂ ਉਸਦੀ ਘਰਵਾਲੀ ਪ੍ਰੀਤ *ਤੇ ਬੱਚੇ ਕਾਫੀ ਦੁਖੀ ਸਨ ।ਘਰਵਾਲੀ ਅਤੇ ਬੱਚਿਆਂ ਵੱਲੋਂ ਸਖਤੀ ਕਰਨ *ਤੇ ਗੁਰਦਿੱਤ ਸਿਓਂ ਕਦੇ ਕਦੇ ਸ਼ਰਾਬ ਦਾ ਨਾਗਾ ਪਾਉਣ ਲੱਗਾ। ਪਰ ਰਾਤ ਨੂੰ ਸ਼ਰਾਬ ਵਾਲੇ ਕੀੜੇ ਉਹਨੂੰ ਤੰਗ ਜਰੂਰ ਕਰਦੇ ਰਹਿੰਦੇ। ਕਦੇ ਕਦੇ ਕੋਈ ਨਾਂ ਕੋਈ ਤਰੀਕਾ ਵਰਤਕੇ ਹਾੜਾ ਲਾ ਈ ਜਾਂਦਾ ਸੀ।ਕੁਝ ਦਿਨਾਂ ਬਾਅਦ ਗੁਰਦਿੱਤ ਸਿਓਂ ਦੀ ਸਾਲੀ ਜੈਸਮੀਨ ਦਾ ਵਿਆਹ ਆਉਣ ਵਾਲਾ ਸੀ ।ਪ੍ਰੀਤ ਨੇ ਪਹਿਲਾਂ ਈ ਥਾਣੇਦਾਰ ਦੀ ਹਨ੍ਰੇਰੀ ਬੰਨਣੀ ਸ਼ੁਰੂ ਕਰ ਦਿੱਤੀ ,ਕਿ ਜੇ ਵਿਆਹ *ਤੇ ਸ਼ਰਾਬ ਪੀਤੀ ਤਾਂ ਹਿਸਾਬ ਲਗਾ ਲਿਓ।ਗੁਰਦਿੱਤ ਸਿਓਂ ਬੜਾ ਤੰਗ ਸੀ , ਕਿ ਸਾਲੀ ਦਾ ਵਿਆਹ ਹੋਵੇ *ਤੇ ਉਹ ਵੀ ਪੈੱਗਾਂ ਤੋਂ ਬਗੈਰ ,ਬੜੀ ਮਾੜੀ ਗੱਲ ਹੋਣੀ।ਓਧਰੋਂ ਸਾਡੰੂ ਸੁਲੱਖਣ ਵੀ ਸ਼ਾਮੀ ਫੋਨ ਲਾ ਹਾਕਾਂ ਮਾਰਦਾ ਕਿ ਥਾਣੇਦਾਰਾਂ ਤਗੜਾ ਹੋ ਜਾਹ, ਆ ਗਿਆ ਵਿਆਹ, “ਰੰਗ” ਬੰਨਣੇ ਆ “ਰੰਗ”।ਮੇਲ ਵਾਲੇ ਦਿਨ ਗੁਰਦਿੱਤ ਸਿਓਂ ਦੀ ਗੱਡੀ ਤੁਰ ਗਈ  ਸਹੁਰਿਆਂ ਵੱਲ , ਸਾਰੇ ਰਾਹ ਪ੍ਰੀਤ ਥਾਣੇਦਾਰ ਦੀ ਜਾਨ ਚੱਟਦੀ ਰਹੀ ,ਜੇ ਪੈੱਗ ਲਾਇਆ ਹਿਸਾਬ ਲਾ ਲਿਓ ,ਨਾਲੇ ਬੱਚਿਆਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਤੁਸੀ਼ ਆਪਣੇ ਪਿਓ ਦੇ ਨਜ਼ਦੀਕ ਰਹਿਣਾ ਜੋ, ਜੇ ਇਹਨਾਂ ਪੈੱਗ ਲਾਇਆ , ਇਹਨਾਂ ਦੇ ਨਾਲ ਨਾਲ ਤੁਹਾਡੀ ਵੀ ਖੈਰ ਨਹੀਂ।ਵਿਹੜੇ ਵਿੱਚ ਗੱਡੀ ਡੱਕ ਜਦ ਸਾਰੇ ਮਿਲਣ^ਗਿਲਣ ਲੱਗ ਪਏ,ਬੱਚਿਆਂ ਨੇ ਪਿਓ ਗੁਰਦਿੱਤ ਸਿਓਂ ਦੀਆਂ ਉੱਗਲਾਂ ਤੱਕ ਨਾ ਛੱਡੀਆਂ।ਓਧਰੋਂ ਸਾਡੰੂ ਸੁਲੱਖਣ ਨੂੰ ਪਹਿਲਾਂ ਤੋਂ ਸਾਰੀ ਕਹਾਣੀ ਦਾ ਪਤਾ ਲੱਗ ਚੁੱਕਾ ਸੀ,ਸੁਲੱਖਣ ਸਿਓਂ ਨੇ ਕੋਕਾ ਕੋਲਾ ਦੇ ਵੱਡੇ ਵੱਡੇ ਗਲਾਸ ਭਰੇ *ਤੇ ਇੱਕ ਗਿਲਾਸ ਥਾਣੇਦਾਰ ਸਾਹਿਬ ਵੱਲ ਕੀਤਾ , ਮਾਯੂਸੀ ਜਿਹੀ ਨਾਲ ਗਲਾਸ ਚੁੱਕੇ ਜਦ ਮੰੂਹ ਨੂੰ ਲਾਇਆ ਤਾਂ ਖਿੜ ਉੱਠਿਆ *ਤੇ ਹੱਸਦਾ ਕਹਿਣ ਲੱਗਾ ਬੱਲੇ ਸਾਡੰੂਆਂ “ਰੰਗ” ਬੰਨ ਦਿੱਤਾ ਈ ,ਠੰਡਾ^ਠੰਡਾ ਕੋਕਾ ਕੋਲਾ ਪਿਆਕੇ।ਸਾਡੰੂ ਨੇ ਥਾਣੇਦਾਰ ਦੇ ਗਿਲਾਸ ਵਿੱਚ ਡਬਲ ਪੈੱਗ ਮਾਰਿਆ ਸੀ।ਕੁਝ ਮਿੰਟਾਂ ਬਾਅਦ ਥਾਣੇਦਾਰ ਦੀ ਕਾਂਟੋ ਫੁੱਲਾਂ ਤੇ ਆ ਗਈ।ਸੁਲੱਖਣ ਸਿਓਂ ਨੇ ਦੋ^ਤਿੰਨ ਵਾਰ ਹੋਰ ਕੋਕ ਪਿਆਈ, ਤਾਂ ਥਾਣੇਦਾਰ ਲੱਗ ਪਿਆ ਨੱਚਣ।ਪ੍ਰੀਤ ਟੇਡਾ ਟੇਡਾ ਤੱਕਦੀ ਰਹੀ ਕਿ ਇਹਨੂੰ ਕੀ ਹੋ ਗਿਆ ਪੈੱਗ ਤਾਂ ਮੈਂ ਲਾਉਣ ਨਹੀਂ ਦਿੱਤਾ, ਇਹ ਏਨਾ ਕਿਓਂ ਖਿੜਣ ਡਏ ਪਿਆ।ਥੇਣਦਾਰ ਨੂੰ ਬੜਕਾਂ ਮਾਰਦੇ ਵੇਖ ,ਸਾਲੀ ਨੇ ਬੋਲੀ ਪਾਈ , ਪਰਾਂ ਹੋਕੇ ਲੰਘੀ ਮੁਟਿਆਰੇ, ਨੀਂ ਥਾਣੇਦਾਰ ਨੂੰ ਕੋਕ ਚੜ੍ਹ ਗਈ।ਸਾਰੀਆਂ ਜਨਾਨੀਆਂ ਹੱਥਾਂ *ਤੇ ਹੱਥ ਮਾਰ ਹੱਸਣ ਲੱਗ ਪਈਆਂ।