Headlines

ਸਰਹੱਦੀ ਖੇਤਰ ਵਿੱਚੋਂ ਦੋ ਪਾਕਿਸਤਾਨੀ ਡਰੋਨ ਬਰਾਮਦ

ਅਟਾਰੀ (ਪੱਤਰ ਪ੍ਰੇਰਕ): ਪੁਲੀਸ ਥਾਣਾ ਘਰਿੰਡਾ ਨੇ ਅਟਾਰੀ ਕਸਬੇ ਦੇ ਖੇਤਾਂ ਉਪਰ ਘੁੰਮ ਰਿਹਾ ਡਰੋਨ ਬਰਾਮਦ ਕੀਤਾ ਹੈ ਜੋ ਪੁਲੀਸ ਤੇ ਬੀਐਸਐਫ ਨੇ ਅਟਾਰੀ-ਧਨੋਏ ਰੋਡ ਦੇ ਖੇਤਾਂ ਕੋਲੋਂ ਬਰਾਮਦ ਕੀਤਾ। ਇਸ ਤੋਂ ਇਲਾਵਾ ਬੀਐਸਐਫ ਦੇ ਇੰਸਪੈਕਟਰ ਰਾਏ ਜਲਾਲ ਨੇ ਇਕ ਟੁੱਟਿਆ ਡਰੋਨ ਤੇ ਇਕ ਪੱਤਰ ਇਥੋਂ ਦੀ ਪੁਲੀਸ ਹਵਾਲੇ ਕੀਤਾ ਹੈ।