Headlines

ਗੈਂਗਸਟਰ ਲਾਡੀ ਸ਼ੂਟਰ ਦੀ ਗੋਲੀਆਂ ਮਾਰਕੇ ਹੱਤਿਆ

ਫ਼ਿਰੋਜ਼ਪੁਰ- ਨਾਮਜ਼ਦ ਗੈਂਗਸਟਰ ਲਾਡੀ ਸ਼ੂਟਰ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਹੈ । ਸੂਤਰਾਂ ਮੁਤਾਬਿਕ ਰਾਤ ਸਾਢੇ ਨੌਂ ਵਜੇ ਦੇ ਕਰੀਬ ਸ਼ਹਿਰ ਦੀ ਸਭ ਤੋਂ ਵੱਧ ਭੀੜ-ਭੜੱਕੇ ਵਾਲੀ ਸੜਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਲਾਡੀ ਉਪਰ ਵੱਖ-ਵੱਖ ਥਾਣਿਆਂ ਵਿਚ ਪੰਦਰਾਂ ਦੇ ਕਰੀਬ ਮਾਮਲੇ ਦਰਜ ਸਨ। ਉਹ ਕਈ ਕੇਸਾਂ ਵਿਚ ਪੁਲੀਸ ਨੂੰ ਵੀ ਲੋੜੀਂਦਾ ਸੀ,ਪਰ ਇਹਨਾਂ ਦਿਨਾਂ ਵਿਚ ਉਹ ਚੁਪ ਚੁਪੀਤੇ ਆਪਣੀ ਜ਼ਿੰਦਗੀ ਕੱਟ ਰਿਹਾ ਸੀ। ਬੀਤੀ ਰਾਤ ਉਹ ਸ਼ਹਿਰ ਕਿਸੇ ਕੰਮ ਵਾਸਤੇ ਆਇਆ ਸੀ ਜਿਸ ਬਾਰੇ ਹਮਲਾਵਰਾਂ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਮਿਲ ਗਈ ਸੀ। ਸ਼ਹਿਰ ਦੀ ਮੋਦੀ ਮਿੱਲ ਵਾਲੀ ਸੜਕ ਤੇ ਉਸ ਉਪਰ ਅਚਾਨਕ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।