Headlines

ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਜੱਗੀ ਜੌਹਲ ਦੀ ਭਾਰਤ ਸਰਕਾਰ ਤੋਂ ਫੌਰਨ ਰਿਹਾਈ ਮੰਗੀ

ਐਡਮਿੰਟਨ, 3 ਨਵੰਬਰ (ਗੁਰਪ੍ਰੀਤ ਸਿੰਘ) ਯੂ.ਕੇ (ਇੰਗਲੈਂਡ) ਨਿਵਾਸੀ ਜੱਗੀ ਜੌਹਲ ਜੋ ਕਿ ਪਿਛਲੇ 6 ਸਾਲਾਂ ਤੋਂ ਭਾਰਤ ਦੀ ਤਿਹਾੜ ਜੇਲ ਦੇ ਵਿਚ ਝੂਠੇ ਪੁਲਿਸ ਕੇਸਾਂ ਦੇ ਵਿਚ ਬੰਦ ਹੈ ਤੇ ਭਾਰਤ
ਸਰਕਾਰ ਤੋਂ ਵਰਲਡ ਸਿੱਖ ਆਰਗੇਨਾਈਜੇਸ਼ਨਕੈਨੇਡਾ ਨੇ ਫੌਰਨ ਰਿਹਾਈ ਦੀ ਮੰਗ ਜੋਰਦਾਰ ਤਰੀਕੇ ਨਾਲ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਗੀ ਜੌਹਲ ਦੇ ਵੱਡੇ ਭਰਾ
ਗੁਰਪ੍ਰੀਤ ਸਿੰਘ ਨੇ ਐਡਮਿੰਟਨ ਵਿਖੇ ਦੱਸਿਆ ਕਿ ਕਿਸ ਤਰੀਕੇ ਨਾਲ ਜੱਗੀ ਜੌਹਲ ਨੂੰ ਉਸ ਵੇਲੇ ਦੀ ਸਰਕਾਰ ਨੇ 2018 ਦੇ ਵਿਚ ਫੜਿਆ ਸੀ ਤੇ ਉਸ ਤੇ ਹੁਣ ਤੱਕ ਕੋਈ ਵੀ ਸਬੂਤ ਨਹੀ ਮਿਲਿਆ
ਹੈ ਤੇ ਉਸ ਦੇ ਕੇਸ ਲਗਾਤਾਰ ਲਮਕਾਉਣ ਦੀਆਂ ਕੋਸ਼ਿਸ਼ਾਂ ਕਰਕੇ ਅੱਗੇ ਪਾਇਆ ਜਾ ਰਿਹਾ ਹੈ ਪਿਛਲੇ 6 ਸਾਲ ਤੋਂ ਉਸ ਤੇ ਯੂਪੀਏ ਲਗਾ ਕੇ ਉਸ ਨੂੰ ਤਿਹਾੜ ਜੇਲ ਦੇ ਵਿਚ ਬੰਦ ਕੀਤਾ ਹੈ| ਗੁਰਪ੍ਰੀਤ
ਸਿੰਘ ਨੇ ਦੱਸਿਆ ਕਿ ਮੇਰਾ ਭਰਾ ਤਾਂ ਝੂਠੇ ਕੇਸ ਦੇ ਵਿਚ ਭਾਰਤ ਦੀ ਜੇਲ ਦੇ ਬੰਦ ਹੈ ਉਸ ਦਾ ਕਸੂਰ ਸਿਰਫ ਐਨਾ ਹੈ  ਕਿ ਉਹ 1984 ਦੇ ਹੋਏ ਦੰਗਿਆ ਦੇ ਸਬੰਧ ’ਚ ਸਚਾਈ ਨਾਲ ਲਿਖਦਾ ਸੀ ਤੇ ਇਹ
ਸਰਕਾਰ ਤੋਂ ਬਰਦਾਸ਼ਤ ਨਹੀ ਹੋਇਆ ਤੇ ਹੋਰ ਵੀ ਕਈ ਅਜਿਹੇ ਬੰਦੀ ਸਿੰੰਘ ਹਨ ਜੋਂ ਭਾਰਤ ਦੀਆਂ ਵੱਖ ਵੱਖ ਜੇਲਾਂ ਦੇ ਵਿਚ ਝੂਠੇ ਕੇਸਾਂ ’ਚ ਬੰਦ ਹਨ|