Headlines

ਐਡਮਿੰਟਨ ਪੁਲਿਸ ਨੇ 1.8 ਮਿਲੀਅਨ ਡਾਲਰ ਦੀ ਕੋਕੀਨ ਫੜੀ

ਮੁਲਜ਼ਮ ਰਣਧੀਰ ਸਿੰਘ ਗਿੱਲ ਗ੍ਰਿਫਤਾਰ-

ਐ਼ਡਮਿੰਟਨ, 4 ਨਵੰਬਰ (ਗੁਰਪ੍ਰੀਤ ਸਿੰਘ )-ਐਡਮਿੰਟਨ ਪੁਲਿਸ ਨੇ ਇਕ ਵੱਡੇ ਨਸ਼ੀਲਾ ਪਦਾਰਥ ਸਮਗਲਿੰਗ ਕਰਦੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ 40.5 ਕਿਲੋ ਕੋਕੀਨ ਫੜੀ ਹੈ। ਇਸ
ਦੀ ਕੌਮਾਂਤਰੀ ਬਜਾਰ ’ਚ ਕੀਮਤ 1.8 ਮਿਲੀਅਨ ਡਾਲਰ ਦੱਸੀ ਗਈ ਹੈ| ਇਸ ਸਬੰਧ ’ਚ ਇਕ 40 ਸਾਲਾ ਵਿਆਕਤੀ ਰਣਧੀਰ ਸਿੰਘ ਗਿੱਲ ਨੂੰ ਐਡਮਿੰਟਨ ਤੋਂ ਇਕ ਵਾਹਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ  ਨੂੰ 8 ਨਵੰਬਰ ਨੂੰ ਕੋਰਟ ਦੇ ਵਿਚ ਪੇਸ਼ ਕੀਤਾ ਜਾਵੇਗਾ| ਹੁਣ ਤੱਕ ਇਸ ਤੋਂ ਪੁਛਗਿੱਛ ਜਾਰੀ ਹੈ| ਯਾਦ ਰਹੇ ਐਡਮਿੰਟਨ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਹੈ ਤੇ ਅਗਸਤ 2013 ਦੇ ਵਿਚ ਐਡਮਿੰਟਨ ਪੁਲਿਸ ਨੇ 28 ਕਿਲੋ ਕੋਕੀਨ ਫ਼ੜੀ ਸੀ |