Headlines

ਏ ਬੀ ਐਸ ਟਰੱਕ ਰਿਪੇਅਰ ਵਲੋਂ ਨਵੀਂ ਲੋਕੇਸ਼ਨ ਦੀ ਗਰੈਂਡ ਓਪਨਿੰਗ

ਕੈਲਗਰੀ ( ਦਲਬੀਰ ਜੱਲੋਵਾਲ)-ਬੀਤੇ ਦਿਨ ਏ ਬੀ ਐਸ ਟਰੱਕ ਰੀਪੇਅਰ ਸਲੂਸ਼ਨ ਵਲੋਂ ਰੌਕੀ ਵਿਊ ਕਾਊੰਟੀ ਵਿਖੇ 235061 ਰੈਂਗਲਰ ਲਿੰਕ ਸਾਊਥ ਈਸਟ ਵਿਖੇ  ਨਵੀਂ ਲੋਕੇਸ਼ਨ ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਪਾਠ ਦੇ ਭੋਗ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਅਤੇ ਸੱਜਣ ਸਨੇਹੀਆਂ ਨੇ ਪ੍ਰਬੰਧਕਾਂ ਨੂੰ ਨਵੀਂ ਲੋਕੇਸ਼ਨ ਲਈ ਸ਼ੁਭ ਇਛਾਵਾਂ ਦਿੱਤੀਆਂ। ਵਧੇਰੇ ਜਾਣਕਾਰੀ ਲਈ ਸ੍ਰੀ ਬੱਲ ਨਾਲ ਫੋਨ ਨੰਬਰ 403-466-5538 ਅਤੇ ਚਰਨਜੀਤ ਨਾਲ ਫੋਨ ਨੰਬਰ 587-572-4142 ਉਪਰ ਸੰਪਰਕ ਕੀਤਾ ਜਾ ਸਕਦਾ ਹੈ।