Headlines

ਸਰੀ ਵਿਚ ਕਰਵਾਇਆ ਪੰਜਾਬੀਆਂ ਦਾ ਟੇਲੈਂਟ ਮੁਕਾਬਲਾ

ਪ੍ਰੀਤ ਕੌਰ ਮਿਸ ਪੰਜਾਬਣ ਬਣੀ-ਵਰਿੰਦਰ ਕੌਰ ਬੇਬੇ ਨੰਬਰ ਵੰਨ ਤੇ ਆਤਮਾ ਸਿੰਘ ਬਾਪੂ ਨੰਬਰ ਵੰਨ ਚੁਣੇ ਗਏ-

-ਐਮ ਪੀ ਸੁੱਖ ਧਾਲੀਵਾਲ ਮੁੱਖ ਮਹਿਮਾਨ ਤੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ-

ਸਰੀ ( ਦਲਵੀਰ ਜੱਲੋਵਾਲੀਆ)-ਬੀਤੇ ਦਿਨ ਆਰ ਕੇ ਇੰਟਰਟੇਨਮੈਂਟ, ਮਹਿਫ਼ਿਲ ਮੀਡੀਆ ਅਤੇ ਐੱਨ ਆਰ ਆਈ ਟੀ ਵੀ ਦੇ ਸਾਂਝੇ ਉਪਰਾਲੇ ਤਹਿਤ ਕਰਵਾਏ ਜਾ ਰਹੇ 10 ਮੁਲਕਾਂ ਵਿਚ ਕਰਵਾਏ ਜਾ ਰਹੇ ਪੰਜਾਬੀਆਂ ਦੇ ਟੇਲੈਂਟ ਮੁਕਾਬਲੇ ਤਹਿਤ ਸਰੀ ਸ਼ਹਿਰ ਵਿਚ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਦੇ  ਕਰਤਾ ਧਰਤਾ ਫਾਊਂਡਰ ਅਮਨਦੀਪ ਕੌਰ ਪੰਨੂ ਦੀ ਅਗਵਾਈ ਹੇਠ ਮਿਸ ਪੰਜਾਬਣ ਅਤੇ ਮਿਸਜ਼ ਪੰਜਾਬਣ ਅਤੇ ਬੇਬੇ ਨੰਬਰ ਵੰਨ  ਅਤੇ ਬਾਪੂ ਨੰਬਰ ਵੰਨ ਪਰਫਾਰਮੈਂਸ ਨੂੰ  ਸਰੀ ਦੇ  ਬਾਲੀਵੁੱਡ  ਹਾਲ ਵਿਖੇ  ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਪ੍ਰਬੰਧਕ ਅਮਨਦੀਪ ਕੌਰ ਪੰਨੂ, ਜਸਵਿੰਦਰ ਖੋਸਾ   ਅਤੇ ਪ੍ਰਦੀਪ ਬੈਂਸ ਸਨ। ਮੁਕਾਬਲਿਆਂ ਦੌਰਾਨ ਪ੍ਰੀਤ ਕੌਰ ਮਿਸ ਪੰਜਾਬਣ ਚੁਣੀ ਗਈ ਜਿਸਨੇ ਆਪਣੇ ਨਿਵੇਕਲੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ।  ਵਰਿੰਦਰ ਕੌਰ ਨੇ ਬੇਬੇ ਨੰਬਰ ਵੰਨ ਅਤੇ ਆਤਮਾ ਸਿੰਘ ਨੇ ਬਾਪੂ ਨੰਬਰ ਵੰਨ ਦਾ ਖਿਤਾਬ ਜਿੱਤਿਆ। ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂਆਂ ਨੂੰ ਸੈਮੀਫਾਈਨਲ ‘ਚ ਐਂਟਰੀ ਦਿੱਤੀ ਜਾਵੇਗੀ।  ਇਸ ਪ੍ਰੋਗਰਾਮ ਵਿਚ ਸਰੀ ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਜਦੋਂਕਿ  ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।  ਉਘੇ  ਗਾਇਕ ਹਰਵਿੰਦਰ ਕਾਕੇ ਸ਼ਾਹ ਵਿਸ਼ੇਸ ਤੌਰ ਤੇ ਪੰਜਾਬ ਤੋਂ ਪੁੱਜੇ ਤੋਂ ਇਲਾਵਾ ਮਨਿੰਦਰ ਮੋਗਾ,ਟਵਿੰਕਲ ,ਜੱਸ ਸਿੱਧੂ , ਉਘੇ ਗੀਤਕਾਰ ਜਸਵੀਰ ਗੁਣਾਚੌਰੀਆ, ਲੱਖਾ ਸਿੱਧਵਾ, ਐੱਸ ਤਾਰੀ ਹਾਰਡੀ ,ਚੰਨ ਕੌਰ ,ਗੁਰਲਾਬ ਬਰਾੜ, ਹਰਮਨ ਬਲ ,ਮਸ਼ਹੂਰ ਗਾਇਕਾ ਡੌਲੀ ਸਿੰਘ,ਕੁਲਵਿੰਦਰ ਮਾਨ (ਕਾਲਾ ) ,ਅਰਸ਼ਦੀਪ ਖਹਿਰਾ ,ਡਾਕਟਰ ਹਰਪ੍ਰੀਤ ਸ਼ੇਖੋ ਦਲਵੀਰ  ਜੱਲੋਵਾਲੀਆ ,ਰਸ਼ਪਾਲ ਗਿੱਲ ,ਜੈਸ ਔਜਲਾ  ਗ੍ਰੀਨ ਸਟੋਨ ਇਮੀਗ੍ਰੇਸ਼ਨ ਸਰੀ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ।ਟਿੱਕਾ ਸਿੱਕਾ ਰੈਸਟੋਰੈਂਟ ਸਰੀ ਜਿਸਦੇ ਮਾਲਕ ਥਾਂਦੀ ਵਲੋਂ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।  ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ  ਨੇ ਟੋਰਾਂਟੋ ਤੋ ਆਈ ਮਹਿਫ਼ਲ ਮੀਡੀਆ ਟੀਮ ਦਾ ਸਨਮਾਨ ਕੀਤਾ।   ਇਸ ਪ੍ਰੋਗਰਾਮ ਦੇ ਮੁੱਖ ਸਪਾਂਸਰ ਅਜੈ ਖੋਸਾ ,ਅੰਗਦ ਪੰਨੂ ,ਹੈਰੀ ਬੈਂਸ ,ਜਸਵਿੰਦਰ ਖੋਸਾ , ਅਮਨਦੀਪ ਪੰਨੂ  ਪ੍ਰਦੀਪ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।