Headlines

ਰਣਜੀਤ ਬਾਠ ਯੂਸੀਪੀ ਅਲਬਰਟਾ ਵੱਲੋਂ ਐਡਮਿੰਟਨ ਡਾਇਰੈਕਟਰ ਨਾਮਜ਼ਦ

ਐਡਮਿੰਟਨ, 9 ਨਵੰਬਰ (ਗੁਰਪ੍ਰੀਤ ਸਿੰਘ )-ਯੂਨਾਈਟਿਡ ਕੰਜੇਰਵੇਟਿਵ ਪਾਰਟੀ ਆਫ ਅਲਬਰਟਾ ਵਲੋਂ ਆਪਣੇ ਬੋਰਡ ਮੈਂਬਰਾਂ ਦੇ ਨਿਯੁਕਤੀ ਕਰਦੇ ਹੋਏ ਬੌਬ ਸਮਿਥ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਐਡਮਿੰਟਨ ਤੋਂ ਰਣਜੀਤ ਸਿੰਘ ਬਾਠ ਨੂੰ ਐਡਮਿੰਟਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ| ਰਣਜੀਤ ਬਾਠ ਨੇ ਆਪਣੀ ਇਸ ਨਿਯੁਕਤੀ ਲਈ ਪਾਰਟੀ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਈਮਾਨਦਾਰੀ ਦੇ ਨਾਲ ਨਿਭਾਉਣਗੇ ਤੇ ਲੋਕਾਂ ਦੀਆਂ ਉਮੀਦਾਂ ਤੇ ਖਰ੍ਹਾ ਉਤਰਨ ਦਾ ਯਤਨ ਕਰਨਗੇ|