Headlines

ਰਿਮੈਂਬਰੈਂਸ ਡੇਅ ਦੇਸ਼ ਭਗਤੀ ਦੀ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ

ਐਬਸਫੋਰਡ- ਅੱਜ ਕੈਨੇਡਾ ਭਰ ਵਿਚ ਵਿਸ਼ਵ ਜੰਗ ਦੇ ਸੈਨਿਕਾਂ ਦੀ ਯਾਦ ਨੂੰ ਸਮਰਪਿਤ ਰਿਮੈਂਬਰੈਂਸ ਡੇਅ ਦੇਸ਼ ਭਗਤੀ ਦੀ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਸ਼ਹੀਦੀ ਸਮਾਰਕਾਂ ਉਪਰ ਹਜ਼ਾਰਾਂ ਕੈਨੇਡੀਅਨ ਇਕੱਤਰ ਹੋਏ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਸੈਨਾ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਵਲੋਂ ਮਾਰਚ ਪਾਸਟ ਕੀਤੇ ਗਏ।

ਇਸੇ ਦੌਰਾਨ ਐਬਸਫੋਰਡ ਦੇ ਥੰਡਰਬਰਡ ਮੈਮੋਰੀਅਲ ਸਕੁਏਅਰ ਵਿਖੇ 11 ਨਵੰਬਰ ਦੀ ਸਵੇਰ ਨੂੰ ਰਿਮੈਂਬਰੈਂਸ ਡੇਅ ਮਨਾਇਆ ਗਿਆ। ਇਸ ਮੌਕੇ  ਸਮਾਰੋਹ ਵਿਚ  ਲਗਭਗ 2,000 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ। ਸਵੇਰ ਤੋਂ ਨਿੰਮੀ ਨਿੰਮੀ ਬਾਰਿਸ਼ ਹੋ ਰਹੀ ਸੀ ਪਰ ਮਾਰਚ ਪਾਸਟ ਦੇ ਮੌਕੇ ਅਚਾਨਕ ਬਾਰਿਸ਼ ਰੁਕ ਗਈ। ਇਸ ਮੌਕੇ ਵੈਟਰਨਜ਼ ਅਤੇ ਰਿਜਰਵ ਸੈਨਾ ਦੇ ਮੈਂਬਰਾਂ ਤੋਂ ਲੈ ਕੇ ਸ਼ਹਿਰ ਦੇ ਪਤਵੰਤੇ ਅਤੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ ।