Headlines

ਹੁੰਦਲ ਪਰਿਵਾਰ ਨੂੰ ਸਦਮਾ- ਪਰਦੁਮਨ ਸਿੰਘ ਹੁੰਦਲ ਦਾ ਸਦੀਵੀ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਇਥੋਂ ਦੇ ਹੁੰਦਲ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ  ਪਰਿਵਾਰ ਦੇ ਸਤਿਕਾਰਯੋਗ ਸ ਪਰਦੁਮਨ ਸਿੰਘ ਹੁੰਦਲ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 98 ਸਾਲ ਦੇ ਸਨ। ਉਹ ਪੰਜਾਬ ਦੇ ਜਿਲਾ ਜਲੰਧਰ ਦੇ ਪਿੰਡ ਜਲਭੇ ਨਾਲ ਸਬੰਧਿਤ ਸਨ। ਉਹ 1959 ਵਿਚ ਵੈਨਕੂਵਰ ਆਏ ਸਨ। ਬਹੁਤ ਹੀ ਮਿਲਾਪੜੇ ਤੇ ਧਾਰਮਿਕ ਬਿਰਤੀ ਵਾਲੇ ਸ ਪਰਦੁਮਨ ਸਿੰਘ ਲੰਬਾ ਸਮਾਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਖਜ਼ਾਨਚੀ ਰਹੇ ਤੇ ਕੈਨੇਡੀਅਨ ਸਿੱਖ  ਸਟੱਡੀ ਐਂਡ ਟੀਚਿੰਗ ਸੁਸਾਇਟੀ ਨਾਲ ਵੀ ਸੇਵਾਵਾਂ ਨਿਭਾਈਆਂ। ਉਹਨਾਂ ਨੇ ਬੱਚਿਆਂ ਨੂੰ ਘਰਾਂ ਵਿਚ ਜਾਕੇ ਪੰਜਾਬੀ ਪੜਾਉਣ ਅਤੇ ਗੁਰਬਾਣੀ ਨਾਲ ਜੋੜਨ ਦੀ ਵੀ ਸੇਵਾ ਨਿਭਾਈ।

ਪਰਿਵਾਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸ ਪਰਦੁਮਨ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 19 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ।  ਉਪਰੰਤ ਭੋੇਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਸੁਖਵਿੰਦਰ ਸਿੰਘ ਹੁੰਦਲ ਨਾਲ ਫੋਨ ਨੰਬਰ 604-324-6090 ਜਾਂ ਮਨਜੀਤ ਸਿੰਘ ਖਹਿਰਾ ਨਾਲ 604-842-9958 ਉਪਰ ਸੰਪਰਕ ਕੀਤਾ ਜਾ ਸਕਦਾ ਹੈ।