Headlines

ਨਰੇਸ਼ ਸ਼ਰਮਾ ਦੀ ਮਾਤਾ ਸੁਸ਼ੀਲਾ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ

ਵਿੰਨੀਪੈਗ ( ਦੇ ਪ੍ਰ ਬਿ)- ਵਿੰਨੀਪੈਗ ਤੋਂ ਦੇਸ ਪ੍ਰਦੇਸ ਟਾਈਮਜ਼ ਦੇ ਸੀਨੀਅਰ ਪ੍ਰਤੀਨਿਧ ਨਰੇਸ਼ ਸ਼ਰਮਾ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸੁਸ਼ੀਲਾ ਦੇਵੀ ਸੁਪਤਨੀ ਸਵਰਗੀ ਪੂਰਨ ਚੰਦ ਸ਼ਰਮਾ ਬੀਤੇ ਦਿਨੀਂ ਆਪਣੇ ਜੱਦੀ ਪਿੰਡ ਧਨਾਸ ( ਯੂਟੀ ਚੰਡੀਗੜ) ਵਿਖੇ ਸਵਰਗ ਸਿਧਾਰ ਗਏ ਸਨ। ਮਾਤਾ ਜੀ ਦੀ ਯਾਦ ਵਿਚ ਬੀਤੇ ਦਿਨ ਗੁਰਦੁਆਰਾ ਕਲਗੀਧਰ ਦਰਬਾਰ ਕਿੰਗ ਐਡਵਰਡ ਸਟਰੀਟ ਵਿੰਨੀਪੈਗ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਉਘੀਆਂ ਹਸਤੀਆਂ ਜਿਹਨਾਂ ਵਿਚ ਐਮ ਐਲ ਏ ਦਿਲਜੀਤ ਬਰਾੜ, ਐਮ ਐਲ ਏ ਮਿੰਟੂ ਸੰਧੂ, ਕੌਂਸਲਰ ਦੇਵੀ ਸ਼ਰਮਾ, ਉਘੇ ਰੀਐਲਟਰ ਏ ਪੀ ਪੰਛੀ, ਰਵਿੰਦਰ ਸਿੰਘ ਬੁੱਟਰ, ਮੋਹਿੰਦਰ ਰਿਸ਼ੀ, ਵਿਨੋਦ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਹਾਜ਼ਰ ਸਨ ਜਿਹਨਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਤੇ ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਐਮ ਪੀ ਕੇਵਿਨ ਲੈਮਰੂ ਵਲੋ ਸ਼ੋਕ ਸੰਦੇਸ਼ ਭੇਜਕੇ ਪਰਿਵਾਰ ਨਾਲ ਸੰਵੇਦਨਾ ਸਾਂਝੀ ਕੀਤੀ।