Headlines

ਐਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੇ ਨਵੇਂ ਪ੍ਰਿੰ.ਡਾ.ਸੁਮਨ ਡਡਵਾਲ ਨੇ ਚਾਰਜ ਸੰਭਾਲਿਆ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,21 ਨਵੰਬਰ-
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਸ. ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੀ ਮੈਨੇਜਮੈਂਟ ਕਮੇਟੀ ਵਲੋਂ ਆਪਣੇ ਸੀ.ਬੀ.ਐਸ.ਈ.ਸਕੂਲ ਦੀਆਂ ਬਿਹਤਰੀਨ ਸੇਵਾਵਾਂ ਲਈ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਗਈ ਹੈ।ਸਕੂਲ ਦੇ ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਪ੍ਰਿੰਸੀਪਲ ਡਾ.ਸੁਮਨ ਡਡਵਾਲ ਨੇ ਐਮ.ਏ ਇੰਗਲਿਸ਼,ਐਮ.ਏ ਸਾਇਕੋਲਜੀ,ਐਮ.ਏ ਹਿਸਟਰੀ,ਐਮ.ਐਸ.ਸੀ ਆਈਟੀ ਸਕੂਲ ਲੀਡਰਸ਼ਿਪ ਅਤੇ ਮੈਨੇਜਮੈਂਟ ਵਿੱਚ ਮਾਸਟਰ ਡਿਗਰੀ ਕਰਨ ਦੇ ਨਾਲ ਸਾਇਕੋਲੌਜੀ ਵਿਚ ਪੀ.ਐਚ.ਡੀ ਕਰਨ ਤੋਂ ਇਲਾਵਾ ਸੀਟੀਈਟੀ ਅਤੇ ਪੀਐਸਟੀਈਟੀ ਦੋਵੇਂ ਪਾਸ ਕੀਤੇ ਹਨ ਅਤੇ ਇਸ ਸੰਸਥਾ ਤੋਂ ਪਹਿਲਾਂ ਕਈ ਵਿੱਦਿਅਕ ਅਦਾਰਿਆਂ ਵਿਚ ਆਪਣੀਆਂ ਬਖੂਬੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਸਾਡੀ ਸੰਸਥਾ ਦੀ ਦੇਖ-ਰੇਖ ਆਪਣੀ ਯੋਗਤਾ ਤੇ ਤਜਰਬੇ ਦੇ ਆਧਾਰ ‘ਤੇ ਕਰਨਗੇ,ਜਿਸ ਨਾਲ ਇਹ ਸੰਸਥਾ ਹੋਰ ਵਿਕਾਸ ਕਰੇਗੀ।ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:ਐਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ (ਸੀਬੀਐਸਈ) ਰਾਣੀਵਲਾਹ ਵਿਖੇ ਬਤੌਰ ਪ੍ਰਿੰਸੀਪਲ ਚਾਰਜ ਸੰਭਾਲਦੇ ਹੋਏ ਡਾ.ਸੁਮਨ ਡਡਵਾਲ।