Headlines

ਨਿਆਗਰਾ ਫਾਲ ਨੇੜੇ ਬਾਰਡਰ ਤੇ ਜ਼ੋਰਦਾਰ ਧਮਾਕਾ-ਦੋ ਹਲਾਕ

ਟੋਰਾਂਟੋ-ਬੁੱਧਵਾਰ ਨੂੰ ਨਿਆਗਰਾ ਫਾਲਜ਼ ਨੇੜੇ ਰੇਨਬੋ ਬ੍ਰਿਜ਼ ਉਪਰ ਕੈਨੇਡਾ-ਅਮਰੀਕਾ ਸਰਹੱਦੀ ਚੌਕੀ ਦੇ ਅਮਰੀਕੀ ਪਾਸੇ ਇੱਕ ਤੇਜ਼ ਰਫ਼ਤਾਰ ਕਾਰ ਹਾਦਸਾਗ੍ਰਸਤ ਹੋ ਗਈ ਅਤੇ ਵਿਸਫੋਟ ਹੋ ਗਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਵਿਸਫੋਟਕ ਧਮਾਕੇ ਕਾਰਣ ਭਾਰੀ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ ਤੇ ਸਵਾਲ ਉਠ ਰਹੇ ਹਨ ਕਿ ਕੀ ਉਹ ਅਤਿਵਾਦੀ ਹਮਲਾ ਸੀ ਜਾਂ ਅਚਾਨਕ ਵਾਪਰੀ ਘਟਨਾ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓਜ਼ ਵਿਚ ਸੈਕੰਡਰੀ ਚੈਕਪੁਆਇੰਟ ਕੰਪਲੈਕਸ ‘ਤੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਅਤੇ ਘੱਟੋ-ਘੱਟ ਇਕ ਵਾਹਨ ਦਾ ਮਲਬਾ ਦਿਖਾਈ ਦੇ ਰਿਹਾ ਹੈ।
ਮੀਡੀਆ ਰਿਪੋਰਟਾਂ ਨੇ ਦੁਪਹਿਰ ਤੱਕ ਇਸ ਬਾਰੇ ਭੰਬਲਭੂਸਾ ਪੈਦਾ ਕਰ ਛੱਡਿਆ ਕਿ ਇਜਰਾਈਲ-ਹਮਾਸ ਜੰਗ ਕਾਰਣ ਇਹ ਕੋਈ ਅਤਵਾਦੀ ਹਮਲਾ ਹੈ।
ਫੌਕਸ ਨਿਊਜ਼ ਦੀ ਰਿਪੋਰਟ ਨੇ ਇਸ ਧਮਾਕੇ ਨੂੰ ਇੱਕ ਵਾਹਨ ਨਾਲ ਅੱਤਵਾਦੀ ਹਮਲਾ ਦੱਸਿਆ ਜਿਸ ਵਿੱਚ “ਬਹੁਤ ਸਾਰੇ ਵਿਸਫੋਟਕ” ਸਨ, ਜਦੋਂ ਕਿ  ਰਾਇਟਰਜ਼ ਦੀ ਰਿਪੋਰਟ ਵਿੱਚ ਅਣਪਛਾਤੇ ਕੈਨੇਡੀਅਨ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਇੱਕ ਲਾਪਰਵਾਹ ਡਰਾਈਵਿੰਗ ਵੱਲ ਇਸ਼ਾਰਾ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਨੂੰ ਦੱਸਿਆ ਕਿ ਕੈਨੇਡਾ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।
ਉਹਨਾਂ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ, ਜਨਤਕ ਸੁਰੱਖਿਆ ਮੰਤਰੀ, RCMP ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ “ਪੂਰੀ ਤਰ੍ਹਾਂ ਰੁੱਝੇ ਹੋਏ ਸਨ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰ ਰਹੇ ਹਨ।