Headlines

ਇਟਲੀ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ 

* ਬੀਤੇ 10 ਦਿਨਾਂ ਦੌਰਾਨ 3 ਪੰਜਾਬੀਆਂ ਨੌਜਵਾਨਾਂ ਦੀ ਮੌਤ ਨਾਲ ਭਾਰਤੀ ਭਾਈਚਾਰਾ ਡੂੰਘੇ ਸੋਗ ਵਿੱਚ
* ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਭਾਰਤੀ ਭਾਈਚਾਰੇ ਉਪੱਰ ਨਿਰੰਤਰ ਕੁਦਰਤ ਦਾ ਕਹਿਰ ਹੋਣ ਕਾਰਨ ਬੀਤੇ ਪਿਛਲੇ 10 ਦਿਨਾਂ ਦੌਰਾਨ 3 ਗੱਭਰੂ ਪੰਜਾਬੀ ਨੌਜਵਾਨ ਦੀ ਮੌਤ ਨਾਲ ਪੂਰਾ ਇਲਾਕਾ ਡੂੰਘੇ ਸੋਗ ਵਿੱਚੋਂ ਲੰਘ ਰਿਹਾ ਹੈ।ਇੱਕ ਪੰਜਾਬੀ ਨੌਜਵਾਨ ਉਜਾਗਰ ਸਿੰਘ ਦੀ ਦੀਵਾਲੀ ਦੀ ਰਾਤ 12 ਨਵੰਬਰ ਨੂੰ ਮੌਤ ਹੋਈ ਫਿਰ 16 ਨਵੰਬਰ ਨੂੰ ਨੌਜਵਾਨ ਰਾਕੇਸ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਤੇ ਹੁਣ ਇਹ ਨੌਜਵਾਨ ਜਿਸ ਦਾ ਨਾਮ ਕਮਲ ਸਿੰਘ ਦੱਸਿਆ ਜਾ ਰਿਹਾ ਹੈ ਇਸ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਨਾਲ ਸਭ ਦੀਆਂ ਅੱਖਾਂ ਨਮ ਹੋ ਗਈਆਂ ਹਨ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਮਲ ਸਿੰਘ (21)ਆਪਣੇ ਦੋਸਤ ਨਾਲ ਸਵੇਰੇ ਸ਼ਹਿਰ ਪੁਨਤੀਨੀਆਂ ਨੇੜੇ ਕੰਮ ਉਪੱਰ ਜਾ ਰਿਹਾ ਸੀ ਕਿ ਉਸ ਦੀ ਗੱਡੀ ਕਾਰ ਬੀ ਐਮ ਡਬਲ ਯੂ ਬੇਕਾਬੂ ਹੋ ਕੇ ਰੋਡ ਮੀਲੀਆਰਾ ਨੰਬਰ 48 ਉਪੱਰ ਇੱਕ ਦਰਖੱਤ ਨਾਲ ਟਰਾਅ ਗਈ।ਇਹ ਟੱਕਰ ਇੰਨੀ ਜਬਰਦਸਤ ਸੀ ਕਿ ਕਮਲ ਸਿੰਘ ਦੀ ਘਟਨਾ ਸਥਲ ਉਪੱਰ ਹੀ ਮੌਤ ਹੋ ਗਈ ਜਦੋ ਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਹੜਾ ਕਿ ਲਾਤੀਨਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।ਮ੍ਰਿਤਕ ਕਮਲ ਸਿੰਘ ਪੰਜਾਬ ਦੇ ਹੁਸਿ਼ਆਰਪੁਰ ਨਾਲ ਸੰਬੰਧਿਤ ਸੀ ਜਿਹੜਾ ਕਿ ਸਮੇਤ ਪਰਿਵਾਰ ਇਟਲੀ ਰਹਿੰਦਾ ਸੀ।ਘਟਨਾ ਦੇ ਕਾਰਨਾ ਵਾਰੇ ਇਟਾਲੀਅਨ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।