Headlines

ਸਰੀ ਬਿਜਨੈਸ ਸੈਂਟਰ ਵਿਚ ਮੁੜ ਗੋਲੀਬਾਰੀ ਦੀ ਘਟਨਾ

ਸਰੀ ( ਦੇ ਪ੍ਰ ਬਿ)- ਵੀਰਵਾਰ ਤੜਕੇ ਸਰੀ  ਬਿਜਨੈਸ ਸੈਂਟਰ ਵਿਚ ਇਕ ਬੰਦ ਪਏ ਸਟੋਰ ਉਪਰ ਗੋਲੀਆਂ ਚਲਾਏ ਜਾਣ ਦੀ ਖਬਰ ਹੈ।

ਆਰ ਸੀ ਐਮ ਪੀ ਨੂੰ ਇਸ ਗੋਲੀਬਾਰੀ ਦੀ ਘਟਨਾ ਬਾਰੇ ਵੱਡੇ ਤੜਕੇ ਸੂਚਨਾ ਮਿਲੀ । ਮੌਕੇ ਤੇ ਪੁੱਜੀ ਪੁਲਿਸ ਟੀਮ ਨੂੰ ਗੋਲੀਬਾਰੀ ਦੇ ਨਿਸ਼ਾਨ ਮਿਲੇ ਹਨ।

ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ। ਇਸ ਬਿਜਨੈਸ ਸੈਂਟਰ ਵਿਚ ਇਸ ਹਫ਼ਤੇ ਦੀ ਇਹ ਦੂਜੀ ਘਟਨਾ ਹੈ।

ਬੁੱਧਵਾਰ (22 ਨਵੰਬਰ) ਨੂੰ ਸਵੇਰੇ ਲਗਭਗ 11 ਵਜੇ, ਸਰੀ ਆਰਸੀਐਮਪੀ ਨੂੰ 128 ਸਟਰੀਟ ਦੇ 8100-ਬਲਾਕ ਵਿੱਚ ਸਥਿਤ ਇੱਕ ਮਨੀ ਐਕਸਚੇਂਜ ਦਫਤਰ ਵਿਚ ਵਿੱਚ ਹਥਿਆਰਬੰਦ ਲੁੱਟ ਦੀ ਰਿਪੋਰਟ ਮਿਲੀ ਸੀ।  ਫਿਲਹਾਲ ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ।

ਸਰੀ ਆਰ ਸੀ ਐਮ ਪੀ ਮੀਡੀਆ ਰਿਲੇਸ਼ਨਜ਼ ਅਫਸਰ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਇੱਕੋ ਕੰਪਲੈਕਸ ਦੇ ਅੰਦਰ ਦੋ ਹਾਲੀਆ ਘਟਨਾਵਾਂ ਕਮਿਊਨਿਟੀ ਵਿੱਚ ਚਿੰਤਾਵਾਂ ਪੈਦਾ ਕਰਦੀਆਂ ਹਨ।  ਪੁਲਿਸ ਸਥਾਨਕ ਕਾਰੋਬਾਰੀਆਂ ਨਾਲ ਇਸ ਸਬੰਧੀ ਜਲਦ ਮੀਟਿੰਗ ਕਰਨ ਦਾ ਪ੍ਰੋਗਰਾਮ ਬਣਾ ਰਹੀ ਹੈ।

ਪੁਲਿਸ ਨੂੰ ਕਿਸੇ ਵੀ ਤਰਾਂ ਦੀ  ਜਾਣਕਾਰੀ ਦੇਣ ਲਈ ਸਰੀ ਆਰ ਸੀ ਐਮ ਪੀ ਨਾਲ 604-599-0502 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।