Headlines

ਸਿੱਖਿਆ ਮੰਤਰੀ ਰਚਨਾ ਸਿੰਘ ਖਿਲਾਫ ”ਰੀਕਾਲ ਪਟੀਸ਼ਨ” ਸਵੀਕਾਰ

ਮਾਮਲਾ ਸਕੂਲਾਂ ਵਿਚ ਸੋਜੀ 123 ਪ੍ਰੋਗਰਾਮ ਲਾਗੂ ਕਰਨ ਦਾ-

29 ਜਨਵਰੀ ਤੱਕ 40 ਪ੍ਰਤੀਸ਼ਤ ਤੋਂ ਉਪਰ ਰਜਿਸਟਰਡ ਵੋਟਰਾਂ ਦੇ ਦਸਤਖਤ ਇਕੱਤਰ ਕਰਨ ਦਾ ਸਮਾਂ –

ਵਿਕਟੋਰੀਆ- ਇਲੈਕਸ਼ਨਜ਼ ਬੀ.ਸੀ. ਨੇ ਸਰੀ-ਗਰੀਨ ਟਿੰਬਰਜ਼ ਤੋਂ ਵਿਧਾਇਕ ਰਚਨਾ ਸਿੰਘ ਨੂੰ ਵਾਪਸ ਬੁਲਾਉਣ ਦੀ ਪਟੀਸ਼ਨ (ਰੀਕਾਲ ਪਟੀਸ਼ਨ) ਸਵੀਕਾਰ ਕਰ ਲਈ ਹੈ।
ਇਹ ਪਟੀਸ਼ਨ ਸਰੀ ਦੇ ਗੁਰਦੀਪ ਜੱਸਲ ਦੁਆਰਾ ਦਾਇਰ ਕੀਤੀ ਗਈ ਹੈ।
ਇਲੈਕਸ਼ਨ ਬੀਸੀ ਵਲੋਂ ਜਾਰੀ ਇਕ ਬਿਆਨ ਅਨੁਸਾਰ, ਰਚਨਾ ਸਿੰਘ ਨੂੰ ਵਾਪਸ ਬੁਲਾਉਣ ਲਈ ਪਟੀਸ਼ਨ 30 ਨਵੰਬਰ ਨੂੰ ਜਾਰੀ ਕੀਤੀ ਜਾਵੇਗੀ। ਇਸ ਉਪਰੰਤ ਪਟੀਸ਼ਨਰ ਜੱਸਲ ਕੋਲ 29 ਜਨਵਰੀ, 2024 ਤੱਕ ਦਾ ਸਮਾਂ ਹੈ ਕਿ ਉਹ ਹਲਕੇ ਦੇ ਕੁਲ ਰਜਿਸਟਰਡ ਵੋਟਰਾਂ ਚੋਂ 40 ਪ੍ਰਤੀਸ਼ਤ ਤੋਂ ਵੱਧ ਦੇ ਦਸਤਖਤ ਵਿਧਾਇਕ ਖਿਲਾਫ ਇਕੱਤਰ ਕਰ ਸਕਦਾ ਹੈ ਕਿ ਨਹੀਂ।

ਜ਼ਿਕਰਯੋਗ ਹੈ ਕਿ ਫਰੀਡਮ ਪਾਰਟੀ ਦੇ ਆਗੂ ਅੰਮ੍ਰਿਤ ਬਿੜਿੰਗ ਨੇ ਵਿਧਾਇਕਾ ਨੂੰ ਵਾਪਿਸ ਬੁਲਾਉਣ ਦੀ ਮੰਗ ਕਰਦਿਆਂ ਸੋਸ਼ਲ ਮੀਡੀਆ ਉਪਰ ਕਈ ਵੀਡੀਓ ਪੋਸਟ ਕੀਤੀਆਂ ਹਨ। ਉਹਨਾਂ ਦੀ ਮੰਗ ਹੈ ਕਿ
ਬੀ ਸੀ ਦੇ  ਸਕੂਲਾਂ ਵਿਚ ਬੱਚਿਆਂ ਦੇ ਮਾਪਿਆਂ ਦੀ ਮਰਜੀ ਤੋਂ ਬਿਨਾਂ   SOGI 123 ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਫਰੀਡਮ ਪਾਰਟੀ ਨੇ ਇਸਦੇ ਖਿਲਾਫ ਸਰੀ ਵਿੱਚ ਮਾਰਚ ਵੀ ਕੀਤਾ ਸੀ ਅਤੇ ਰਚਨਾ ਸਿੰਘ ਨੂੰ ਕਈ ਵਾਰ ਅਸਤੀਫਾ ਦੇਣ ਦੀ ਮੰਗ ਕੀਤੀ ਗਈ।
ਸੋਸ਼ਲ ਮੀਡੀਆ ਵੈੱਬਸਾਈਟਾਂ ‘ਤੇ ਪੋਸਟ ਕੀਤੇ ਗਏ ਵੀਡੀਓ ਵਿੱਚ, ਬੜਿੰਗ ਨੇ ਕਿਹਾ ਕਿ ਉਹ ਰਚਨਾ ਸਿੰਘ ਨੂੰ ਵਾਪਸ ਬੁਲਾਉਣ ਦੀ ਮੰਗ ਕਰਦਾ ਹੈ ਕਿਉਂਕਿ ਉਸਦਾ ਮੰਨਣਾ ਹੈ ਕਿ ਬੀ.ਸੀ. ਵਿੱਚ ਸਿੱਖਿਆ ਮੰਤਰੀ ਦੀ ਨਿਗਰਾਨੀ ਹੇਠ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋ ਰਿਹਾ ਹੈ।  ਬੜਿੰਗ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਕਈ ਵਾਰ ਰਚਨਾ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀ ਦਿੱਤਾ ਗਿਆ ।