Headlines

ਦੇਸ਼ ਭਗਤ ਗ਼ਦਰੀ ਬਾਬਾ ਸੁੱਚਾ ਸਿੰਘ ਯਾਦਗਾਰੀ ਮੇਲਾ ਮਨਾਇਆ

ਦੇਸ਼ ਭਗਤਾਂ ਦੀ ਯਾਦ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਦੇ ਕਰਵਾਏ ਲੇਖ ਮੁਕਾਬਲੇ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਨਵੰਬਰ-ਮਹਾਨ ਦੇਸ਼ ਭਗਤ ਗਦਰੀ ਬਾਬਾ ਸੁੱਚਾ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ‘ਬਾਬਾ ਸੁੱਚਾ ਸਿੰਘ ਯਾਦਗਾਰ ਹਾਲ’ ਚੋਹਲਾ ਸਾਹਿਬ ਵਿਖੇ ਮਨਾਇਆ ਗਿਆ ਮੇਲਾ ਅਤੇ ਸ਼ਰਧਾਂਜਲੀ ਸਮਾਗਮ ਗਦਰ ਦੀਆਂ ਗੂੰਜਾਂ ਪਾਉਂਦਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।ਇਸ ਸਮਾਗਮ ਦੇ ਪਹਿਲੇ ਪੜਾਅ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਗਦਰੀ ਬਾਬਿਆਂ ਅਤੇ ਹੋਰ ਦੇਸ਼ ਭਗਤਾਂ ਦੀ ਯਾਦ ਵਿੱਚ ਕਰਵਾਏ ਗਏ ਲੇਖ ਮੁਕਾਬਲੇ ਅਤੇ ਸੁੰਦਰ ਲਿਖਤ ਮੁਕਾਬਲੇ ਵਿੱਚ ਵੱਧ ਚੜਕੇ ਹਿੱਸਾ ਲਿਆ।ਇਹਨਾਂ ਮੁਕਾਬਲਿਆਂ ਦੌਰਾਨ ਸੁੰਦਰ ਲਿਖਾਈ ਵਿੱਚ ਸਬ ਜੂਨੀਅਰ ਗਰੁੱਪ ਵਿੱਚੋਂ ਵੀਰਪਾਲ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਪਹਿਲੇ ਸਥਾਨ ‘ਤੇ,ਹਰਲੀਨ ਕੌਰ ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੂਸਰੇ ਸਥਾਨ ‘ਤੇ ਅਤੇ ਇਸੇ ਹੀ ਸਕੂਲ ਦੀ ਅਵਨਪ੍ਰੀਤ ਕੌਰ ਤੀਸਰੇ ਸਥਾਨ ‘ਤੇ ਰਹੀ।ਜੂਨੀਅਰ ਗਰੁੱਪ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਕੂਲ ਚੋਹਲਾ ਸਾਹਿਬ ਦੀ ਅਰਸ਼ਪ੍ਰੀਤ ਕੌਰ ਪਹਿਲੇ ਸਥਾਨ ਅਤੇ ਇਸੇ ਸਕੂਲ ਦੀ ਸੁਪਨਦੀਪ ਕੌਰ ਅਤੇ ਨਵਜੋਤ ਕੌਰ ਕ੍ਰਮਵਾਰ ਦੂਜੇ ਤੇ ਤੀਸਰੇ ਸਥਾਨ ਤੇ ਰਹੀਆਂ।ਸੀਨੀਅਰ ਗਰੁੱਪ ਵਿੱਚ ਨਵਜੋਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਪਹਿਲੇ ਸਥਾਨ,ਸੁਮਨਪ੍ਰੀਤ ਕੌਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੂਸਰੇ ਸਥਾਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਕੂਲ ਚੋਹਲਾ ਸਾਹਿਬ ਦੀ ਖੁਸ਼ਪ੍ਰੀਤ ਕੌਰ ਤੀਸਰੇ ਸਥਾਨ ‘ਤੇ ਰਹੀਆਂ।ਲੇਖ ਮੁਕਾਬਲਿਆਂ ਦੇ ਜੂਨੀਅਰ ਗਰੁੱਪ ਵਿੱਚ ਰਵਨੀਤ ਕੌਰ,ਸਿਮਰਨਪ੍ਰੀਤ ਕੌਰ,ਗੁਰਪ੍ਰੀਤ ਕੌਰ ਸਾਰੀਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਕ੍ਰਮਵਾਰ ਪਹਿਲੇ,ਦੂਸਰੇ ਅਤੇ ਤੀਸਰੇ ਸਥਾਨ ਤੇ ਰਹੀਆਂ ਅਤੇ ਅਨਮੋਲਪ੍ਰੀਤ ਕੌਰ ਨਿਊ ਲਾਈਫ ਪਬਲਿਕ ਸਕੂਲ ਚੋਹਲਾ ਸਾਹਿਬ ਵੀ ਤੀਸਰੇ ਸਥਾਨ ‘ਤੇ ਰਹੀ।ਸੀਨੀਅਰ ਗਰੁੱਪ ਵਿੱਚ ਗਗਨਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਕੂਲ ਚੋਹਲਾ ਸਾਹਿਬ ਨੇ ਪਹਿਲਾ ਸਥਾਨ ਤੇ ਜਸਕਰਨ ਸਿੰਘ ਗੁਰੂ ਹਰ ਗੋਬਿੰਦ ਸਾਹਿਬ ਵੱਟੂ ਭੱਟੂ(ਫਿਰੋਜ਼ਪੁਰ) ਅਤੇ ਸਹਿਜਪ੍ਰੀਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਕੂਲ ਚੋਹਲਾ ਸਾਹਿਬ ਦੋਵੇਂ ਦੂਸਰੇ ਸਥਾਨ ‘ਤੇ ਰਹੇ ਕੋਮਲਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਅਤੇ ਕੋਮਲਪ੍ਰੀਤ ਕੌਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਤੀਸਰੇ ਸਥਾਨ ‘ਤੇ ਰਹੀਆਂ।ਗੀਤਾਂ ਦੇ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚ ਗੁਰਸ਼ਿੰਦਰ ਸਿੰਘ ਨਿਊ ਲਾਈਫ ਪਬਲਿਕ ਸਕੂਲ ਚੋਹਲਾ ਸਾਹਿਬ ਨੇ ਪਹਿਲਾ ਸਥਾਨ ਤੇ ਸ਼ੁਭਦੀਪ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਸਕੂਲ ਚੋਹਲਾ ਸਾਹਿਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕਵੀਸ਼ਰੀ ਦੇ ਜੂਨੀਅਰ ਗਰੁੱਪ ਵਿੱਚ ਸੁਖਵਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਨੇ ਬਾਜੀ ਮਾਰੀ।ਸੀਨੀਅਰ ਗਰੁੱਪ ਵਿੱਚ ਅਰਮਾਨਪ੍ਰੀਤ ਸਿੰਘ,ਹੁਸਨਪ੍ਰੀਤ ਸਿੰਘ ਅਤੇ ਵੀਰਪਾਲ ਸਿੰਘ,ਨਿਊ ਲਾਈਫ ਪਬਲਿਕ ਸਕੂਲ ਦੇ ਵਿਦਿਆਰਥੀ ਪਹਿਲੇ ਸਥਾਨ ਅਤੇ ਇਸੇ ਸਕੂਲ ਦੀਆਂ ਵਿਦਿਆਰਥਣਾਂ ਕਿਰਨਦੀਪ ਕੌਰ,ਜਸਕਰਨ ਕੌਰ,ਸੁਮਨਦੀਪ ਕੌਰ ਦੂਸਰੇ ਸਥਾਨ ‘ਤੇ ਰਹੀਆਂ।ਗੁਰਸ਼ਰਨ ਕੌਰ,ਅਮਨਪ੍ਰੀਤ ਕੌਰ,ਸੁਮਨਦੀਪ ਕੌਰ,ਗੁਰੂ ਹਰ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੂ (ਫਿਰੋਜ਼ਪੁਰ)ਤੀਸਰੇ ਸਥਾਨ ‘ਤੇ ਰਹੀਆਂ।ਕੋਰੀਓਗ੍ਰਾਫੀ ਦੇ ਮਹਿਮਾਨ ਆਈਟਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਅਤੇ ਨਿਊ ਲਾਈਫ ਪਬਲਿਕ ਸਕੂਲ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪੇਸ਼ਕਾਰੀ ਕੀਤੀ।ਇਸ ਮੇਲੇ ਦੇ ਦੂਸਰੇ ਪੜਾਅ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਪ੍ਰਸਿੱਧ ਇਤਿਹਾਸਕਾਰ ਚਰੰਜੀ ਲਾਲ ਕੰਗਨੀਵਾਲ ਅਤੇ ਇਸੇ ਸੰਸਥਾ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਮੌਜੂਦਾ ਹਾਲਾਤ ਦੌਰਾਨ ਗਦਰ ਲਹਿਰ ਦੀ ਸਾਰਥਿਕਤਾ ਨੂੰ ਬਿਆਨ ਕੀਤਾ।ਉਹਨਾਂ ਨੇ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਹਿੰਦੋਸਤਾਨ ਦੀ ਮੌਜੂਦਾ ਹਾਲਤ ਗਦਰ ਲਹਿਰ ਦੀ ਬਗਾਵਤ ਦੇ ਸਮੇਂ ਨਾਲੋਂ ਵੀ ਬਦਤਰ ਬਣੀ ਹੋਈ ਹੈ ਅਤੇ ਇਸ ਮੁਲਕ ਨੂੰ ਚੌਤਰਫੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਸਬੰਧੀ ਅੱਜ ਗਦਰੀ ਬਾਬਿਆਂ ਦੀ ਸੋਚ ਨੂੰ ਘਰ-ਘਰ ਪਹੁੰਚਾਉਣਾਂ ਅਤੇ ਲਾਮਬੰਧ ਹੋਣਾਂ ਸਮੇਂ ਦੀ ਅਣਸਰਦੀ ਲੋੜ ਬਣੀ ਹੋਈ ਹੈ।ਇਸ ਭਰਵੇਂ ਇੱਕਠ ਨੂੰ ਹੋਰਨਾਂ ਤੋਂ ਇਲਾਵਾ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਸੇਵਾ ਮੁਕਤ ਡੀਆਈਜੀ ਚਰਨਜੀਤ ਸਿੰਘ ਬਰਾੜ,ਹਰਜੀਤ ਸਿੰਘ ਰਵੀ,ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ।ਸਟੇਜ ਸੰਚਾਲਣ ਪ੍ਰਿੰਸੀਪਲ ਕਸ਼ਮੀਰ ਸਿੰਘ ਅਤੇ ਬਲਬੀਰ ਸਿੰਘ ਪਰਵਾਨਾ ਵਲੋਂ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੀ ਲੇਖਿਕਾ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ,ਸਿਮਰਨਜੀਤ ਕੌਰ,ਰੁਪਿੰਦਰ ਕੌਰ,ਪੰਜਾਬੀ ਮਾਸਟਰ ਅਮਰੀਕ ਸਿੰਘ,ਸੁਖਵਿੰਦਰ ਸਿੰਘ ਧਾਮੀ,ਇੰਦਰਬੀਰ ਸਿੰਘ,ਕਵਲਬੀ ਸਿੰਘ ਢੋਟੀਆਂ,ਰਣਜੀਤ ਸਿੰਘ,ਜੱਜ ਸਹਿਬਾਨ,ਜਥੇਦਾਰ ਸਤਨਾਮ ਸਿੰਘ ਸੱਤਾ,ਸੂਬੇਦਾਰ ਅਮਰੀਕ ਸਿੰਘ,ਅਵਤਾਰ ਸਿੰਘ,ਬਲੀ ਸਿੰਘ,ਜਗਜੀਤ ਸਿੰਘ,ਦਿਲਬਰ ਸਿੰਘ,ਜਤਿੰਦਰ ਸਿੰਘ,ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ,ਦਲਜੀਤ ਸਿੰਘ ਆਦਿ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ।
ਫੋਟੋ ਕੈਪਸ਼ਨ: ਦੇਸ਼ ਭਗਤ ਗ਼ਦਰੀ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਦੀ ਯਾਦ ਨੂੰ ਸਮਰਪਿਤ ਸਮਾਗਮ ਦੌਰਾਨ ਕਰਵਾਏ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਯਾਦਗਾਰ ਕਮੇਟੀ ਦੇ ਮੈਂਬਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)