Headlines

ਨਾਰਥ ਸਰੀ ਵਿਚ ਓਵਰਡੋਜ਼ ਕਾਰਣ ਹਫਤੇ ਵਿਚ 5 ਮੌਤਾਂ

ਪੁਲਿਸ ਵਲੋਂ ਜ਼ਹਿਰੀਲੀ ਡਰੱਗ ਦੀ ਚੇਤਾਵਨੀ-

ਸਰੀ- ਨਾਰਥ ਸਰੀ ਵਿਚ ਜ਼ਹਿਰੀਲੀ ਨਸ਼ੀਲੀ ਡਰੱਗ ਕਾਰਣ ਇਕ ਹਫਤੇ ਵਿਚ 5 ਮੌਤਾਂ ਹੋਣ ਦੀ ਦੁਖਦਾਈ ਖਬਰ ਹੈ। ਪੁਲਿਸ ਨੇ ਨਾਰਥ ਸਰੀ ਵਿੱਚ ਵਰਤੀ ਜਾ ਰਹੀ ਇਕ ਜ਼ਹਿਰੀਲੀ ਡਰੱਗ ਬਾਰੇ ਚੇਤਾਵਨੀ ਜਾਰੀ ਕੀਤੀ ਹੈ।
“ਸਰੀ ਆਰ ਸੀ ਐਮ ਪੀ ਨੇ ਪਿਛਲੇ ਸੱਤ ਦਿਨਾਂ ਵਿੱਚ ਪੰਜ ਮੌਤਾਂ ਹੋਣ ਦਾ ਪੁਸ਼ਟੀ ਕੀਤੀ ਹੈ ਜੋ ਕਿ ਓਵਰਡੋਜ਼ ਦੇ ਨਤੀਜੇ ਵਜੋਂ ਹੋਣ ਦਾ ਸ਼ੱਕ ਹੈ।
ਪੁਲਿਸ ਦਾ ਕਹਿਣਾ ਹੈ ਕਿ ਬੈਂਜੋਡਾਇਆਜ਼ੇਪੀਨ ਦੇ ਨਾਲ ਮਿਲਾਏ ਗਏ ਉੱਚ-ਸ਼ਕਤੀ ਵਾਲੇ ਫੈਂਟਾਨਿਲ ਵਾਲੇ ਨਸ਼ੀਲੇ ਪਦਾਰਥ ਨਾਰਥ ਸਰੀ ਵਿਚ ਨਸੇੜੀਆਂ ਦੀ ਪਹੁੰਚ ਵਿਚ ਹਨ ।
ਸਿਹਤ ਅਥਾਰਟੀ ਦਾ ਕਹਿਣਾ ਹੈ ਕਿ ਉਹਨਾਂ ਗਾਹਕਾਂ ਨੂੰ ਟੈਕਸਟ ਸੂਚਨਾਵਾਂ ਭੇਜੀਆਂ ਜਾਂਦੀਆਂ ਹਨ ਜੋ ਗੈਰ-ਕਾਨੂੰਨੀ ਪਦਾਰਥਾਂ ਬਾਰੇ ਸਮੇਂ ਸਿਰ ਜਾਣਕਾਰੀ ਚਾਹੁੰਦੇ ਹਨ।