Headlines

ਐਡਮਿੰਟਨ ਵਿਚ ਮਾਝੇ ਦੇ ਪਰਿਵਾਰਾਂ ਦੀ ਮਿਲਣੀ ਯਾਦਗਾਰੀ ਰਹੀ

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ’ਚ ਹਰ ਸਾਲ ਦੀ ਤਰਾਂ ਇਸ ਸਾਲ ਮਾਝੇ ਦੇ ਪਰਿਵਾਰਾਂ ਦੀ ਸਾਲਾਨਾ ਮਿਲਣੀ ਦਾ ਆਯੋਜਨ ਬੜੇ ਧੂਮ ਧਾਮ ਨਾਲ ਕੀਤਾ ਗਿਆ|  ਇਸ ਮੌਕੇ ਤੇ ਇਕ ਵਿਸ਼ੇਸ ਸਮਾਗਮ ਮਹਾਰਾਜਾ ਬੈਂਕੁਇਟ ਹਾਲ ਵਿਖੇ ਕੀਤਾ ਗਿਆ ਤੇ ਇਸ ਮੌਕੇ ਤੇ ਮਾਝੇ ਦੇ ਵੱਖ ਵੱਖ ਪਿੰਡਾਂ ਤੋਂ ਪ੍ਰੀਵਾਰਾਂ ਨੇ ਇਕ ਦੂਜੇ ਨਾਲ ਸਾਂਝ ਵਧਾਉਣ ਲਈ ਆਪਸ ’ਚ ਕਈ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤੇ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਦੇ ਲਈ ਆਪੋ ਆਪਣੇ ਪਿੰਡਾਂ ਤੋਂ ਜਾਣੂ ਕਰਵਾਇਆ ਤੇ ਆਪਸ ਦੇ ਵਿਚ ਮੇਲ ਮਿਲਾਪ ਕੀਤਾ| ਇਸ ਮੌਕੇ ਤੇ ਸਭਿਆਚਾਰਕ ਵੰਨਗੀਆਂ, ਗਿੱਧਾ, ਭੰਗੜਾ, ਪੰਜਾਬੀ ਗੀਤ ਪੇਸ਼ ਕੀਤੇ ਗਏ| ਇਸ ਮੌਕੇ ਤੇ ਨਾਮਵਰ ਪੱਤਰਕਾਰ ਤੇ ਕਾਲਮ ਨਵੀਸ ਸ਼ੁਸ਼ੀਲ ਦੋਸਾਂਝ ਨੇ ਆਪਣੇ ਵਿਚਾਰ ਰੱਖੇ ਤੇ ਐਡਮਿੰਟਨ ਦੇ ਮੀਡੋਜ਼ ਤੋਂ ਹਰਮਨ ਪਿਆਰੇ ਵਿਧਾਇਕ ਜਸਵੀਰ ਦਿਓਲ ਨੇ ਮਝੈਲਾਂ ਦੀ ਇਸ ਮਿਲਣੀ ਨੂੰ ਸਫਲ ਦੱਸਿਆ ਤੇ ਕਿਹਾ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ ਤੇ ਉਨ੍ਹਾਂ ਨੇ ਇਸ ਮਿਲਣੀ ’ਚ ਹਿੱਸਾ ਲੈਣ ਆਏ ਸਾਰੇ ਪ੍ਰੀਵਾਰਾਂ ਨੂੰ ਵਧਾਈ ਦਿੱਤੀ| ਇਸ ਮੌਕੇ ਤੇ ਸਟੇਜ ਸਕੱਤਰ ਦੀ ਜਿੰਮੇਵਾਰ ਉਘੇ ਟੀਵੀ ਹੋਸਟ ਤੇ ਰੀਐਲਟਰ ਹਰਜੀਤ ਸਿੰਘ ਸੰਧੂ ਨੇ ਨਿਭਾਈ|
ਫੋਟੋ ਕੈਪਸ਼ਨ:-ਐਡਮਿੰਟਨ ਚੋ ਹੋਈ ਮਝੈਲਾਂ ਦੀ ਸਲਾਨਾ ਮਿਲਣੀ ’ਚ ਲਾਟ ਭਿੰਡਰ ਦਾ ਸਨਮਾਨ ਕਰਦੇ ਹੋਏ ਸੁੱਖੀ ਰੰਧਾਵਾ ਨਾਲ ਮਿੰਟੂ ਕਾਹਲੋ, ਹਰਜੀਤ ਸੰਧੂ ਤੇ ਹੋਰ |