Headlines

ਅਲਬਰਟਾ ਵਿਧਾਨ ਸਭਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਐਡਮਿੰਟਨ, 4 ਦਸੰਬਰ (ਗੁਰਪ੍ਰੀਤ ਸਿੰਘ ) -ਅਲਬਰਟਾ ਦੀ ਵਿਧਾਨ ਸਭਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ| ਇਸ ਮੌਕੇ ਤੇ ਵਿਧਾਨ ਸਭਾ ਦੇ ਕੈਪੀਟਲ ਵਿਓ ਰੂਮ ਇੰਨ ਕਿਯੂਨ ਐਲੀਜੀਬੈਥ 2 ਦੀ ਬਿਲਡਿੰਗ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਇਸ ਮੌਕੇ ਤੇ ਰਾਗੀ ਸਿੰਘਾ ਵੱਲੋਂ ਕੀਰਤਨ ਕੀਤਾ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੇ ਵਿਸ਼ੇਸ਼ ਤੌਰ ਤੇ ਰੌਸ਼ਨੀ ਪਾਈ ਗਈ ਤੇ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਤੇ ਇਸ ਮੌਕੇ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਰੈਚਲ ਨੋਟਲੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਚੱਲਣ ਤੇ ਜੋਰ ਦਿੱਤਾ| ਇਸ ਮੌਕੇ ਤੇ ਐਡਮਿੰਟਨ ਦੀ ਸੰਗਤਾਂ, ਸਿੱਖ ਸੰਸਥਾਵਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਉਚੇਚੇ ਤੌਰ ਤੇ ਹਾਜਰ ਹੋਏ| ਅੰਤ ’ਚ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ|
ਫੋਟੋ ਕੈਪਸ਼ਨ:- ਅਲਬਰਟਾ ਵਿਧਾਨ ਸਭਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਵਿਰੋਧੀ ਧਿਰ ਦੀ ਨੇਤਾ, ਐਡਮਿੰਟਨ ਤੇ ਕੈਲਗਰੀ ਤੋਂ ਵਿਧਾਇਕ ਤੇ ਐਡਮਿੰਟਨ ਦੀਆਂ ਸਿੱਖ ਸੰਗਤਾਂ ਵਿਖਾਈ ਦੇ ਰਹੀਆਂ ਹਨ|

ਤਸਵੀਰਾਂ-ਗੁਰਪ੍ਰੀਤ ਸਿੰਘ