Headlines

ਐਡਮਿੰਟਨ ਵਿਚ ਬਹੁ- ਭਾਸ਼ਾਈ ਕਵਿਤਾ ਸੰਮੇਲਨ ਕਰਵਾਇਆ

ਕਵੀ ਤੇ ਪੱਤਰਕਾਰ ਸੁਸ਼ੀਲ ਦੋਸਾਂਝ ਵਿਸ਼ੇਸ਼ ਤੌਰ ਤੇ ਪੁੱਜੇ-

ਐਡਮਿੰਟਨ, 4 ਦਸੰਬਰ (ਗੁਰਪ੍ਰੀਤ ਸਿੰਘ ) -ਪ੍ਰੋਗਰੈਸਿਵ ਪੀਪਲਜ਼ ਫਾਊਡੇਂਸ਼ਨ ਆਫ ਐਡਮਿੰਟਨ ਵੱਲੋਂ ਸੀਨਅਰ ਸਿਟੀਜ਼ਨ ਸੈਂਟਰ ਐਡਮਿੰਟਨ ਵਿਖੇ ਬਹੁ ਭਾਸ਼ਾਈ ਕਵਿਤਾ ਸੰਮੇਲਨ ਦਾ ਆਯੋਜਨ
ਕੀਤਾ ਗਿਆ| ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਕਵੀ, ਪੱਤਰਕਾਰ ਤੇ ਉਘੇ ਕਾਲਮ ਨਵੀਸ ਤੇ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸ਼੍ਰੀ ਸੁਸ਼ੀਲ ਦੋਸਾਂਝ ਪੁੱਜੇ ਤੇ ਉਨ੍ਹਾਂ ਨੇ ਇਸ
ਮੌਕੇ ਤੇ ਆਪਣੀਆਂ ਰਚਨਾਵਾਂ ਤੇ ਹੋਰ ਪੱਤਰਕਾਰੀ ਦੇ ਨਾਲ ਜੁੜੇ ਅਹਿਮ ਪਹਿਲੂਆਂ ਤੇ ਵਿਸਤਾਰ ਪੂਰਬਕ ਰੌਸ਼ਨੀ ਪਾਈ| ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਐਡਮਿੰਟਨ ਮੀਡੋਜ਼ ਤੋਂ ਵਿਧਾਇਕ ਜਸਵੀਰ ਦਿਓਲ ਨੇ ਹਾਜਰ ਹੋ ਕੇ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ| ਸਟੇਜ ਸਕੱਤਰ ਦੀ ਭੂਮਿਕਾ ਨੌਜੁਆਨ ਕਵੀ ਤੇ ਸੰਸਥਾਂ ਦੇ ਸਕੱਤਰ ਕਿਰਤਮੀਤ ਕੋਹਾੜ ਨੇ ਨਿਭਾਈ| ਇਸ ਮੌਕੇ ਤੇ ਡਾ.ਆਰ.ਪੀ ਕਾਲੀਆ ਪ੍ਰਧਾਨ, ਐਮ.ਐਸ ਸੀਲੋ ਉਪ ਪ੍ਰਧਾਨ, ਬਖਸ਼ ਸੰਘਾ ਉਪ ਪ੍ਰਧਾਨ, ਦਲਵੀਰ ਸਾਂਗਿਆਨ, ਜੁਗਿੰਦਰ ਰੰਧਾਵਾ, ਹਰਿੰਦਰ ਹੁੰਦਲ, ਨਵਤੇਜ ਬੈਂਸ, ਕਸ਼ਮੀਰ ਬਦੇਸ਼ਾ, ਸੁਰਿੰਦਰ ਦਿਓਲ, ਹਰਚੰਦ ਗਰੇਵਾਲ ਤੇ ਰਬਿੰਦਰ ਸਰਾਂਅ, ਬਲਵੀਰ ਸਿੰਘ ਕੁਲਾਰ ਪ੍ਰਧਾਨ ਸਿਨੀਅਰ ਸਿਟੀਜ਼ਨ ਸੁਸਾਇਟੀ ਐਡਮਿੰਟਨ, ਰਾਏ ਸਾਹਿਬ ਐਡਮਿੰਟਨ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜਰ ਹੋਏ|
ਫੋਟੋ ਕੈਪਸ਼ਨ:- ਫਾਊਂਡੇਸ਼ਨ ਆਫ ਐਡਮਿੰਟਨ ਵਲੋਂ ਕਰਵਾਏ ਗਏ ਬਹੁ ਭਸ਼ਾਈ ਕਵਿਤਾ ਸੰਮੇਲਨ ’ਚ ਮੁੱਖ ਮਹਿਮਾਨ ਵਿਧਾਇਕ ਜਸਵੀਰ ਦਿਓਲ, ਵਿਸ਼ੇਸ਼ ਮਹਿਮਾਨ ਸ਼ੁਸ਼ੀਲ ਦੋਸਾਂਝ ਨਾਲ ਸੰਸਥਾ ਦੇ ਅਹੁਦੇਦਾਰ ਵਿਖਾਈ ਦੇ ਰਹੇ ਹਨ|