Headlines

ਉਘੇ ਰੇਡੀਓ ਹੋਸਟ ਰਿਸ਼ੀ ਨਾਗਰ ਨੂੰ ਸਦਮਾ- ਮਾਤਾ ਜੀ ਦਾ ਸਦੀਵੀ ਵਿਛੋੜਾ

ਭੋਗ ਤੇ ਅੰਤਿਮ ਅਰਦਾਸ 9 ਦਸੰਬਰ ਨੂੰ ਪਿੰਡ ਸ਼ੰਕਰ (ਜਲੰਧਰ)  ਵਿਖੇ-

ਕੈਲਗਰੀ -ਉਘੇ ਰੇਡੀਓ ਹੋਸਟ ਤੇ ਪੱਤਰਕਾਰ ਰਿਸ਼ੀ ਨਾਗਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਜੀ ਸ੍ਰੀਮਤੀ  ਸੁਦਰਸ਼ਨ ਨਾਗਰ  ਆਪਣੇ ਪਿੰਡ ਸ਼ੰਕਰ (ਜਲੰਧਰ ) ਵਿਖੇ ਸਵਰਗ ਸਿਧਾਰ ਗਏ। ਮਾਤਾ ਜੀ ਦਾ ਅੰਤਿਮ ਸੰਸਕਾਰ 4 ਦਸੰਬਰ ਨੂੰ ਪਿੰਡ ਸ਼ੰਕਰ ਦੇ  ਸ਼ਮਸ਼ਾਨ ਘਾਟ ਵਿਖੇ ਵੱਡੀ ਗਿਣਤੀ ਵਿਚ ਸਕੇ-ਸਬੰਧੀਆਂ ਤੇ ਭਾਈਚਾਰੇ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਰਿਸ਼ੀ ਨਾਗਰ ਨੇ ਦਿਖਾਈ ਜੋ ਮਾਤਾ ਜੀ ਦੇਹਾਂਤ ਦੀ ਖਬਰ ਮਿਲਣ ਉਪਰੰਤ ਕੈਲਗਰੀ ਤੋਂ ਪਿੰਡ ਸ਼ੰਕਰ ਪੁੱਜ ਗਏ ਸਨ।

ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ , ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੇ ਸਕੱਤਰ ਡਾ. ਮੰਗਤ ਰਾਏ,ਰਮਨਦੀਪ ਸਿੱਧੂ, ਅਰੁਨਦੀਪ ਸਮੇਤ ਜਲੰਧਰ  ਤੋਂ ਪੱਤਰਕਾਰ ਭਾਈਚਾਰੇ ਦੇ ਮਨੂੰ ਪਾਲ ਸ਼ਰਮਾ, ਰਾਕੇਸ਼ ਸ਼ਾਂਤੀ ਦੂਤ, ਵਿਨੈ ਰਾਣਾ, ਡੀ ਏ ਵੀ ਕਾਲਜ ਨਕੋਦਰ ਦੇ ਪ੍ਰਿੰਸੀਪਲ ਡਾ.ਅਨੂਪ ਕੁਮਾਰ, ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੇ ਸਾਬਕਾ ਪ੍ਰਿੰਸੀਪਲ ਹਾਕਮ ਸਿੰਘ ਅਰੋੜਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸੁਰਿੰਦਰ ਕੁਮਾਰੀ ਕੋਛੜ,ਸਾਬਕਾ ਸਰਪੰਚ ਜਸਦੇਵ ਸਿੰਘ ਤੱਖ਼ਰ , ਕੈਨੇਡਾ ਤੋ ਮਾਸਟਰ ਭਜਨ ਸਿੰਘ ਅਤੇ ਉਹਨਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।

ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਾਤਾ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 9 ਦਸੰਬਰ ਦਿਨ ਸ਼ਨਿੱਚਰਵਾਰ ਨੂੰ 11 ਵਜੇ ਪਿੰਡ ਸ਼ੰਕਰ ਦੇ  ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪੱਤੀ  ਰਾਜੋਕੀ ਵਿਖੇ ਹੋਵੇਗਾ।