Headlines

ਜਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਦੇਹਾਂਤ

ਰਾਏਕੋਟ- ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਪੁੱਤਰ ਰਣਜੀਤ ਸਿੰਘ ਤਲਵੰਡੀ (67) ਦਾ  ਪੀਜੀਆਈ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ।  ਜਥੇਦਾਰ ਰਣਜੀਤ ਸਿੰਘ ਤਲਵੰਡੀ ਕੁਝ ਅਰਸੇ ਤੋਂ ਪੀ ਜੀ ਆਈ ਵਿੱਚ ਇਲਾਜ ਅਧੀਨ ਸਨ। ਉਹ ਆਪਣੇ ਪਿੱਛੇ ਪਤਨੀ ਸਰਤਾਜ ਕੌਰ ਅਤੇ ਧੀ ਅਜਮਨ ਕੌਰ ਗਿੱਲ ਛੱਡ ਗਏ ਹਨ। ਰਣਜੀਤ ਸਿੰਘ ਤਲਵੰਡੀ ਅਕਾਲੀ ਦਲ ਸੰਯੁਕਤ ਦੇ ਸਕੱਤਰ ਜਨਰਲ ਸਨ। ਉਹ 2002 ਤੋਂ 2007 ਤੱਕ ਹਲਕਾ ਰਾਏਕੋਟ ਤੋਂ ਵਿਧਾਇਕ ਰਹੇ ਹਨ। ਉਨ੍ਹਾਂ ਦਾ ਸਸਕਾਰ ਪਿੰਡ ਤਲਵੰਡੀ ਰਾਏ (ਨੇੜੇ ਰਾਏਕੋਟ) ਵਿੱਚ ਭਲਕੇ 6 ਦਸੰਬਰ ਨੂੰ ਕਰ ਦਿੱਤਾ ਗਿਆ।