Headlines

ਨਵਜੋਤ ਸਿੱਧੂ ਦੇ ਸਪੁੱਤਰ ਕਰਨ ਸਿੱਧੂ ਦਾ ਧੂਮਧਾਮ ਨਾਲ ਵਿਆਹ ਹੋਇਆ

ਪਟਿਆਲਾ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਸਪੁੱਤਰ ਕਰਨ ਸਿੱਧੂ ਦਾ ਵਿਆਹ ਧੂਮਧਾਮ ਨਾਲ ਕੀਤਾ ਗਿਆ। ਕਰਨ ਸਿੱਧੂ ਦੀ ਜੀਵਨ ਸਾਥੀ ਬਣੀ ਮੁਟਿਆਰਾ ਦਾ ਨਾਮ  ਇਨਾਇਤ ਰੰਧਾਵਾ ਹੈ। ਵਿਆਹ ਤੋਂ ਬਾਦ ਪਟਿਆਲਾ ਦੇ ਇਕ ਹੋਟਲ ‘ਚ ਸ੍ਰੀ ਸਿੱਧੂ ਵੱਲੋਂ ਰਿਸੈਪਸ਼ਨ ਪਾਰਟੀ ਰੱਖੀ ਗਈ। ਇਸ ਮੌਕੇ ਪੰਜਾਬ ਭਰ ਤੋਂ ਸਿਆਸੀ ਆਗੂਆਂ ਨੇ ਰਿਸ਼ੈਪਸ਼ਨ ਵਿਚ ਸ਼ਿਰਕਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਤੇ ਸਿੱਧੂ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

ਨਵ ਵਿਆਹੀ ਜੋੜੀ ਨਾਲ ਤਸਵੀਰ ਖਿਚਵਾਉਂਦੇ ਹੋਏ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਗੁਰਜੀਤ ਸਿੰਘ ਰਾਣਾ, ਸ ਪਰਗਟ ਸਿੰਘ, ਸੁੱਖ ਸਰਕਾਰੀਆ ਤੇ  ਐਮ ਐਲ ਏ ਹਰਦੇਵ ਸਿੰਘ ਲਾਡੀ  ।