Headlines

ਰਾਵੇਨਾ (ਇਟਲੀ ) ਵਿੱਚ ਦੋ ਰੇਲ ਗੱਡੀਆਂ ਦੀ ਆਪਸੀ ਟਕੱਰ ਵਿੱਚ 17 ਜ਼ਖਮੀ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਰਾਵੇਨਾ ਇਲਾਕੇ ਦੇ ਫਾਏਂਸਾ ਨੇੜੇ ਦੋ ਰੇਲ ਗੱਡੀਆਂ ਦਾ ਆਹੋ ਸਾਹਮਣੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਟਲੀ ਦੇ ਬਲੋਨੀਆ ਰਿਮਨੀ ਵਾਲੀ ਰੇਲਵੇ ਲਾਇਨ ਤੇ ਦੋ ਰੇਲ ਗੱਡੀਆਂ ਇੱਕ ਇੰਟਰਸਿਟੀ ਤੇ ਇੱਕ ਖੇਤਰੀ ਰੇਲਗੱਡੀ ਦੀ ਆਹੋ ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਬਚਿਆ ਹੈ ਕਿਉਂਕਿ ਰੇਲ ਗੱਡੀਆਂ ਦੀ ਰਫ਼ਤਾਰ ਜ਼ਿਆਦਾ ਤੇਜ ਨਹੀ ਸੀ ਜਦ ਕਿ ਇਸ ਹਾਦਸੇ ਵਿੱਚ 17 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਹਾਦਸਾ 10 ਦਸੰਬਰ ਰਾਤ 8.20 ਦਾ ਹੈ।ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਚੱਲ ਰਹੀ ਹੈ।ਜ਼ਖਮੀ ਮੁਸਾਫਿਰ ਵਿੱਚ ਕੋਈ ਵੀ ਗੰਭੀਰ ਜ਼ਖਮੀ ਨਾਲ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।ਰਾਹਤ ਕਰਮਚਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਾਰਜਾਂ ਵਿੱਚ ਰੁੱਝ ਗਏ ਤੇ ਮਿੰਟੋ ਮਿੰਟੀ ਜ਼ਖਮੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ।