Headlines

ਵਿੰਨੀਪੈਗ ਹਿੰਦੂ ਕਮਿਊਨਿਟੀ ਵਲੋਂ ਸੀਨੀਅਰਜ਼ ਲਈ ਕ੍ਰਿਸਮਿਸ ਪਾਰਟੀ ਦਾ ਆਯੋਜਨ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵਿੰਨੀਪੈਗ ਦੀ ਹਿੰਦੂ ਕਮਿਊਨਿਟੀ ਵਲੋਂ ਮੈਪਲਜ਼ ਕਮਿਊਨਿਟੀ ਸੈਂਟਰ ਵਿਖੇ ਸੀਨੀਅਰਜ਼ ਲਈ ਸ਼ਾਨਦਾਰ ਕ੍ਰਿਸਮਿਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਬਜੁਰਗ, ਔਰਤਾਂ ਤੇ ਨੌਜਵਾਨਾਂ  ਨੇ ਸ਼ਾਮਿਲ ਹੁੰਦਿਆਂ ਕ੍ਰਿਸਮਿਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਤੇ ਕਈ ਪ੍ਰਕਾਰ ਦੇ ਪਕਵਾਨਾਂ ਦਾ ਆਨੰਦ ਮਾਣਿਆ।

ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਸ਼ਾਮਿਲ ਨਰੇਸ਼ ਸ਼ਰਮਾ, ਸੰਜੇ ਸ਼ਾਰਧਾ ਤੇ ਕੌਰ ਧਾਲੀਵਾਲ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਲੰਟੀਅਰਾਂ ਵਲੋਂ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ।