Headlines

ਦਿੱਲੀ ਦੇ ਸਿੱਖ ਆਗੂ ਮਨਜੀਤ ਸਿੰਘ ਜੀ ਕੇ ਦੇ ਸਪੁੱਤਰ ਦਾ ਸ਼ੁਭ ਵਿਆਹ

ਨਵੀਂ ਦਿੱਲੀ- ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਉਘੇ ਸਿੱਖ ਆਗੂ ਸ ਮਨਜੀਤ ਸਿੰਘ ਜੀਕੇ ਦੇ ਸਪੁੱਤਰ ਇਸ਼ਮੋਹਨ ਸਿੰਘ ਦਾ ਸ਼ੁਭ ਵਿਆਹ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਮੌਕੇ ਵੱਖ- ਵੱਖ ਸਿਆਸੀ,ਧਾਰਮਿਕ ਤੇ ਸਮਾਜਿਕ ਹਸਤੀਆਂ ਨੇ ਸ਼ਮੂਲੀਅਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਜੀਕੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।