Headlines

ਉਘੇ ਰੇਡੀਓ ਵਾਰਤਾਕਾਰ ਯੋਗ ਰਾਹੀ ਗੁਪਤਾ ਦੀ ਪੁਸਤਕ ”ਲਾਈਫ ਇਜ਼ ਏ ਜਰਨੀ” ਰੀਲੀਜ਼

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਉਘੇ ਰੇਡੀਓ ਹੋਸਟ, ਵਾਰਤਾਕਾਰ ਤੇ ਲੇਖਕ ਯੋਗ ਰਾਹੀ ਗੁਪਤਾ ਦੀ ਲਿਖੀ ਪੁਸਤਕ ”ਲਾਈਫ ਇਜ ਏ ਜਰਨੀ” ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰੀਲੀਜ਼ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਪੁਸਤਕ ਰੀਲੀਜ਼ ਕਰਨ ਦੀ ਰਸਮ ਅਦਾ ਕਰਦੇ ਹੋਏ  ਡਾ ਸ਼ੈਲੀ ਗੁਪਤਾ, ਦਿਲਜੀਤ ਬਰਾੜ ਐਮ ਐਲ ਏ, ਡਾ ਨਿਰੰਜਣ ਢਾਲਾ, ਕੈਪਟਨ ਨਰਿੰਦਰ ਮਾਥੁਰ, ਮੋਨਿਕਾ ਗੁਪਤਾ, ਕਿਰਨ ਗੁਪਤਾ, ਯੋਗ ਰਾਹੀ ਗੁਪਤਾ, ਡਾਰਲਾ, ਅਕਾਸ਼ ਮਿੱਤਲ ਤੇ ਰਾਜੀਵ ਸਹਿਗਲ। ਇਹ ਪ੍ਰੋਗਰਾਮ ਫਰੈਂਡਜ ਆਫ ਇੰਡੀਆ ਮੀਡੀਆ ਗਰੁੱਪ ਵਿੰਨੀਪੈਗ ਵਲੋਂ ਆਯੋਜਿਤ ਕੀਤਾ ਗਿਆ।
ਤਸਵੀਰਾਂ- ਤਨਵੀਰ ਗਰੇਵਾਲ।