Headlines

ਬੀ ਸੀ ਪੰਜਾਬੀ ਪ੍ਰੈਸ ਕਲੱਬ ਵਲੋਂ ਸ਼ਾਨਦਾਰ ਸਾਲਾਨਾ ਡਿਨਰ ਪਾਰਟੀ

ਸਰੀ (ਬਲਵੀਰ ਕੌਰ ਢਿੱਲੋਂ )-ਬੀਤੇ ਦਿਨ ਪੰਜਾਬੀ ਪ੍ਰੈਸ ਕਲੱਬ ਔਫ ਬੀ ਸੀ ਵਲੋਂ ਪੰਜਾਬੀ ਕੁਜ਼ੀਨ ਪਾਰਲਰ ਵਿਖੇ ਸਾਲਾਨਾ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਡਿਨਰ ਵਿੱਚ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਪੰਜਾਬੀ ਕੁਜ਼ੀਨ ਪਾਰਲਰ ਦੇ ਸਵਾਦਿਸ਼ਟ ਖਾਣੇ ਤੋਂ ਇਲਾਵਾ ਵੱਖ ਵੱਖ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ। ਇਸ ਸਾਲਾਨਾ ਡਿਨਰ ਵਿੱਚ ਪ੍ਰਧਾਨ ਬੀਬਾ ਬਲਜਿੰਦਰ ਕੌਰ ਵੱਲੋਂ ਸੰਗੀਤ ਦਾ ਖਾਸ ਇੰਤਜ਼ਾਮ ਕੀਤਾ ਗਿਆ, ਉੱਭਰ ਰਹੇ ਨੌਜਵਾਨ ਸਿੰਗਰ ਕਰਨਵੀਰ ਸਿੰਘ ਨੇ ਗਟਾਰ ਵਜਾ ਕੇ ਆਪਣੀ ਮਧੁਰ ਤੇ ਦਮਦਾਰ ਆਵਾਜ਼ ਵਿੱਚ ਗੀਤ ਗਾ ਕੇ ਸਾਰਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਬਹੁਤ ਸਾਰੀਆਂ ਗੇਮਾਂ ਖੇਡੀਆਂ ਗਈਆਂ ਜਿਸ ਵਿੱਚ ਜਿੱਤਣ ਵਾਲੇ ਮੈਂਬਰਾਂ ਨੂੰ ਇਨਾਮ ਦਿੱਤੇ ਗਏ। ਵੱਖ ਵੱਖ ਅਦਾਰਿਆਂ ਦੇ ਪੱਤਰਕਾਰਾਂ ਨੇ ਡਿਨਰ ਦੇ ਨਾਲ਼ ਨਾਲ਼ ਵਿਚਾਰ ਵਟਾਂਦਰਾ ਕੀਤਾ ਅਤੇ ਆਉਣ ਵਾਲੇ ਸਾਲ ਵਿੱਚ ਪ੍ਰੈਸ ਕਲੱਬ ਨੂੰ ਹੋਰ ਵੀ ਵਧੀਆ ਤਰੀਕੇ ਨਾਲ਼ ਅੱਗੇ ਲੈ ਕੇ ਜਾਣ ਲਈ ਸਲਾਹ ਮਸ਼ਵਰੇ ਕੀਤੇ। ਇਹੋ ਜਿਹੇ ਡਿਨਰ ਸਾਲ ਭਰ ਦੀ ਭੱਜ ਦੌੜ ਵਾਲ਼ੀ ਜ਼ਿੰਦਗੀ ਤੋਂ ਹਟ ਕੇ ਸਕੂਨ ਅਤੇ ਤਾਜ਼ਗੀ ਦਿੰਦੇ ਹਨ ਅਤੇ ਆਪਣੇ ਸਹਿਕਰਮੀਆਂ ਨਾਲ਼ ਮਿਲ਼ ਬੈਠ ਇੱਕ ਦੂਜੇ ਨੂੰ ਜਾਨਣ ਦਾ ਮੌਕਾ ਦਿੰਦੇ ਹਨ। ਉਮੀਦ ਕਰਦੇ ਹਾਂ ਕਿ ਆਉਣ ਵਾਲ਼ੇ ਸਾਲਾਂ ਵਿੱਚ ਵੀ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ। ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਆਉਣ ਵਾਲੇ ਨਵੇਂ ਸਾਲ ਦੀਆਂ ਸਾਰੀ ਲੋਕਾਈ ਨੂੰ ਵਧਾਈਆਂ।