Headlines

ਹੋਪ ਸੁਸਾਇਟੀ ਤੇ ਬੀ ਕੌਰ ਮੀਡੀਆ ਵਲੋਂ ਲੋੜਵੰਦਾਂ ਲਈ ਕਲੋਥਿੰਗ ਡਰਾਈਵ

ਸਰੀ (ਬਲਵੀਰ ਕੌਰ ਢਿੱਲੋਂ)
ਬੀਤੇ ਐਤਵਾਰ  ਬੀ ਕੌਰ ਮੀਡੀਆ ਐਂਡ ਐਂਟਰਟੇਨਮੈਂਟ ਅਤੇ ਹੋਪ ਸੇਵਾ ਸੋਸਾਇਟੀ ਤੋਂ ਬੀਬਾ ਬਲਜਿੰਦਰ ਕੌਰ ਵਲੋਂ ਧਾਲ਼ੀਵਾਲ ਬੈਂਕੁਇਟ ਹਾਲ ਵਿੱਚ ਇਸ ਸਾਲ ਦੀ ਯੀਅਰ ਐਂਡ ਕਲੀਅਰੈਂਸ ਐਕਸਪੋ ਸੇਲ ਕਰਵਾਈ ਗਈ ਅਤੇ ਨਾਲ਼ ਹੀ ਬੇਘਰਾਂ ਅਤੇ ਲੋੜਵੰਦ ਲੋਕਾਂ ਲਈ ਕਲੋਥਿੰਗ ਡਰਾਈਵ ਵੀ ਕਰਵਾਈ ਗਈ।
ਇਸ ਸਾਲ ਦੀ ਯੀਅਰ ਐਂਡ ਕਲੀਅਰੈਂਸ ਐਕਸਪੋ ਸੇਲ ਵਿੱਚ ਵੱਖ ਵੱਖ ਸੰਸਥਾਵਾਂ ਅਤੇ ਕਾਰੋਬਾਰੀ ਲੋਕਾਂ ਨੇ ਹਿੱਸਾ ਲਿਆ ਜਿਸ ਵਿੱਚ  ਗਲੋਬਲ ਗਰਲ ਪਾਵਰ ਤੋਂ ਲੱਕੀ ਗਿੱਲ, ਨੌਰਥ ਡੈਲਟਾ ਸੈਕੰਡਰੀ ਸਕੂਲ, ਘੱਗ ਚੇਨ ਲਿੰਕ ਵੱਲੋਂ ਜੁਰਾਬਾਂ ਦਾ ਵੱਡਾ ਬੌਕਸ ਡੋਨੇਟ ਕੀਤਾ ਗਿਆ। ਰੀਐਲਟਰ ਅਤੇ ਮੌਰਗੇਜ਼ ਕੰਨਸਲਟੈਟ ਕਮਲ ਥਿੰਦ, ਜਰਨੈਲ ਸਿੰਘ ਜੇ ਜੇ ਫਰੇਮਿੰਗ ਤੋਂ, ਹਾਈਐਂਡ ਫੈਸ਼ਨ ਤੋਂ ਕਮਲ ਗਿੱਲ, ਗਿੱਲ ਜਿਊਲਰੀ ਤੋਂ ਰਮਨ ਗਿੱਲ, ਇਨਹੈਂਸ ਡਰਾਈਵਿੰਗ ਸਕੂਲ ਤੋਂ ਬਲਵੀਰ ਢਿੱਲੋਂ ਅਤੇ ਹਰਮਿੰਦਰ ਢਿੱਲੋਂ, ਡੌਲੀ ਪਨੇਸਰ, ਅਤੇ ਹੋਰ ਬਹੁਤ ਸਾਰੀਆਂ ਘਰਾਂ ਤੋਂ ਕੰਮ ਕਰਨ ਵਾਲ਼ੀਆਂ ਵੈਂਡਰਜ਼ ਨੇ ਇਸ ਵਿੰਟਰ ਐਕਸਪੋ ਵਿੱਚ ਹਿੱਸਾ ਲਿਆ। ਭਾਈਚਾਰੇ ਦੀਆਂ ਹੋਰ ਬਹੁਤ ਸਖਸ਼ੀਅਤਾਂ ਨੇ ਇਸ ਵਿੰਟਰ ਕਲੋਥਿੰਗ ਡਰਾਈਵ ਵਿੱਚ ਹਿੱਸਾ ਲਿਆ।  ਮੀਡੀਏ ਵੱਲੋਂ ਰੇਡੀਓ ਪੰਜਾਬ ਇਸ ਡਰਾਈਵ ਦੇ ਵਿਸ਼ੇਸ਼ ਸਾਂਝੀਦਾਰ ਸਨ। ਕੀਤੀ ਗਈ ਫੰਡਿੰਗ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸੀ, ਜਿਸ ਵਿੱਚ ਲੋਕਾਂ ਨੇ ਵੱਧ ਚੜ੍ਹ ਕੇ ਉਤਸ਼ਾਹ ਦਿਖਾਇਆ। ਇਕੱਠਾ ਕੀਤਾ ਗਿਆ ਸਮਾਨ ਨਿਊ ਵੈਸਟਮਨਿਸਟਰ ਸ਼ੈਲਟਰ ਤੋਂ ਇਲਾਵਾ ਹੋਰ ਵੱਖ ਵੱਖ ਸ਼ੈਲਟਰਾਂ ਵਿੱਚ ਅਤੇ ਬੇਘਰੇ ਲੋਕਾਂ ਨੂੰ ਦਾਨ ਕੀਤਾ ਗਿਆ।
ਬੀ ਕੌਰ ਮੀਡੀਏ ਅਤੇ ਬਲਜਿੰਦਰ ਕੌਰ ਵੱਲੋਂ ਸਾਰੇ ਭਾਈਚਾਰੇ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਆਉਣ ਵਾਲ਼ੇ ਸਮਿਆਂ ਵਿੱਚ ਵੀ ਇਹੋ ਜਿਹੇ ਉਪਰਾਲੇ ਕਰਨ ਲਈ ਬਚਨਵਧਤਾ ਪ੍ਰਗਟਾਈ। ਇਸ ਨੇਕ ਕਾਰਜ ਲਈ ਬਲਜਿੰਦਰ ਕੌਰ ਵਧਾਈ ਦੇ ਪਾਤਰ ਹਨ।