Headlines

ਭਾਰਤੀ ਕੌਂਸਲੇਟ ਵੈਨਕੂਵਰ ਵਲੋਂ ਸਾਲਾਨਾ ਮੀਡੀਆ ਰਿਸੈਪਸ਼ਨ

ਵੈਨਕੂਵਰ ( ਦੇ ਪ੍ਰ ਬਿ)- ਬੀਤੀ ਸ਼ਾਮ ਭਾਰਤੀ ਕੌਂਸਲੇਟ ਵੈਨਕੂਵਰ ਵਲੋਂ ਸਾਲਾਨਾ ਮੀਡੀਆ ਰਿਸ਼ੈਪਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੌਂਸਲ ਜਰਨਲ ਸ੍ਰੀ ਮਨੀਸ਼ ਤੇ ਉਹਨਾਂ ਦੇ ਕੌਂਸਲਰ ਸਾਥੀਆਂ ਨੇ ਵੱਖ ਵੱਖ ਮੀਡੀਆ ਅਦਾਰਿਆਂ ਦੇ ਪ੍ਰਤੀਨਿਧਾਂ ਤੇ ਮੀਡੀਆ ਸ਼ਖਸੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਮਨੀਸ਼ ਨੇ ਵਿਸ਼ਵ ਵਿਚ ਭਾਰਤ ਦੇ ਇਕ ਆਰਥਿਕ ਸ਼ਕਤੀ ਵਜੋਂ ਉਭਾਰ ਅਤੇ ਕੌਮਾਂਤਰੀ ਪ੍ਰਾਪਤੀਆਂ ਦੇ ਜਿਕਰ ਦੇ ਨਾਲ ਵਿਦੇਸ਼ਾਂ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੀਆਂ ਜੜਾਂ ਅਤੇ ਵਿਰਸੇ ਨਾਲ ਜੋੜੀ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਵਿਦੇਸ਼ਾਂ ਵਿਚ ਵੀਜ਼ਾ ਤੇ ਕੌਂਸਲਰ ਸੇਵਾਵਾਂ ਨੂੰ ਬੇਹਤਰ ਤੇ ਸੌਖਾਲਾ ਬਣਾਉਣ ਲਈ ਭਾਰਤ ਸਰਕਾਰ ਵਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਦੱਸਿਆ। ਕੈਨੇਡਾ ਅਤੇ ਭਾਰਤ ਵਿਚਾਲੇ ਵਪਾਰਕ ਸਬੰਧਾਂ ਅਤੇ ਦੋਵਾਂ ਮੁਲਕਾਂ ਵਿਚ ਆਯਾਤ ਨਿਰਯਾਤ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਭਾਰਤ ਤੋਂ ਮੋਟੇ ਅਨਾਜ ਅਤੇ ਹੋਰ ਵਸਤਾਂ ਦਾ ਨਿਰਯਾਤ ਲਗਾਤਾਰ ਵਧ ਰਿਹਾ ਹੈ।

ਇਸ ਮੌਕੇ ਉਹਨਾਂ ਮੀਡੀਆ ਅਦਾਰਿਆਂ ਤੇ ਮੀਡੀਆ ਕਰਮੀਆਂ ਵਲੋਂ ਕੌਸਲਰ ਸੇਵਾਵਾਂ ਬਾਰੇ ਲੋਕਾਂ ਨੂੰ ਸਮੇਂ ਸਿਰ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਸਿੱਧ ਕੈਨੇਡੀਅਨ ਗਾਇਕ ਜਗਪ੍ਰੀਤ ਬਾਜਵਾ ਨੇ ਚੋਣਵੇਂ ਬਾਲੀਵੁੱਡ  ਗੀਤਾਂ ਨਾਲ ਸ਼ਾਮ ਨੂੰ ਯਾਦਗਾਰੀ ਬਣਾਇਆ।