Headlines

ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਸਮਾਗਮ 23 ਦਸੰਬਰ ਤੋਂ 

 * ਪੰਥ ਦੇ ਪ੍ਰਸਿੱਧ ਢਾਡੀ ਗੋਲ਼ਡ ਮੈਡਲਿਸਟ ਗਿਆਨੀ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਦਾ ਢਾਡੀ ਜੱਥਾ ਭਰੇਗਾ ਹਾਜ਼ਰੀ *
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਦੁਨੀਆਂ ਵਿੱਚ ਲਾਸਾਨੀ ਸ਼ਹਾਦਤ ਨਾਲ ਮਹਾਨ ਸਿੱਖ ਧਰਮ ਦੀ ਸ਼ਾਨ ਲਈ ਸ਼ਹਾਦਤਾਂ ਵਾਲੇ ਸ਼ਹੀਦਾਂ ਨੂੰ ਪੋਹ ਦੇ ਮਹੀਨੇ ਸਿੱਖ ਸੰਗਤ ਵੈਰਾਗਮਈ ਹੋ ਯਾਦ ਕਰਦੀ ਵਿਸ਼ਾਲ ਸ਼ਹੀਦੀ ਸਮਾਗਮ ਦੁਨੀਆਂ ਭਰ ਵਿੱਚ ਕਰਵਾਉਂਦੀ ਹੈ ਇਸ ਸ਼ਰਧਾ ਵਿੱਚ ਭਿੱਜੀ ਕਾਰਵਾਈ ਤਹਿਤ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਧੰਨ ਧੰਨ ਮਾਤਾ ਗੁੱਜਰ ਕੌਰ ਅਤੇ ਚਾਰ ਸਾਹਿਬਜਾਦਿਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤਿ 23 ਅਤੇ 24 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹਨਾਂ ਦਿਹਾੜਿਆ ਤੇ ਕਰਵਾਏ ਜਾ ਰਹੇ ਦੋ ਰੋਜਾ ਸਮਾਗਮ ਮੌਕੇ ਸ਼ੁੱਕਰਵਾਰ ਸਵੇਰੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ ਜਾਣਗੇ। ਸ਼ਨੀਵਾਰ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ। ਐਤਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਵਲੋ ਕੀਰਤਨ ਰਾਹੀ ਦੀਵਾਨਾ ਦੀ ਅਰੰਭਤਾਂ ਕੀਤਾ ਜਾਵੇਗੀ ਉਪਰੰਤ ਇਸ ਸਮਾਗਮ ਵਿੱਚ ਪੰਜਾਬ ਤੋ ਵਿਸ਼ੇਸ਼ ਤੌਰ ਤੇ ਪਹੁੰਚੇ ਗੋਲਡ ਮੈਡਲਿਸਟ ਗਿਆਨੀ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਦੇ ਢਾਡੀ ਜਥੇ ਵਲੋਂ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ‘ਚ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਇਟਲੀ ਦੀ ਸਮੂਹ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ, ਮਹਿੰਦਰ ਸਿੰਘ ਮਾਜਰਾ, ਸਵਰਨ ਸਿੰਘ ਲਾਲੋਵਾਲ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਭੁਪਿੰਦਰ ਸਿੰਘ ਬਿੱਟੂ, ਭਗਵਾਨ ਸਿੰਘ ਬਰੇਸ਼ੀਆ, ਲੱਖਵਿੰਦਰ ਸਿੰਘ ਬਹਿਰਗਾਮ, ਅਮਰੀਕ ਸਿੰਘ ਚੌਹਾਨਾ ਵਾਲੇ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਰ ਕਮੇਟੀ ਬਰੇਸ਼ੀਆ, ਸੁਖਵਿੰਦਰ ਸਿੰਘ, ਬਿੱਲਾ ਨੂਰਪੁਰੀ ਅਤੇ ਲੰਗਰਾਂ ਦੇ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਦੌ ਰੋਜਾ ਸਮਾਗਮਾਂ ਵਿੱਚ ਹਾਜਰੀ ਲਗਾੳ ਅਤੇ ਸਮੂਹ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸਮਾਗਮ ਕਲਤੂਰਾ ਸਿੱਖ ਟੀ ਵੀ ਯੂ ਟਿਉਬ ਚੈਨਲ ਰਾਹੀ ਲਾਈਵ ਦਿਖਾਏ ਜਾਣਗੇ।