Headlines

ਪ੍ਰੀਮੀਅਰ ਡੇਵਿਡ ਈਬੀ ਤੇ ਕੈਬਨਿਟ ਸਾਥੀਆਂ ਨੇ ਪਿਕਸ ਦੇ ਬਜੁਰਗਾਂ ਨਾਲ ਕ੍ਰਿਸਮਿਸ ਪਾਰਟੀ ਮਨਾਈ

ਸਰੀ ( ਦੇ ਪ੍ਰ ਬਿ) -ਬੀਤੇ ਦਿਨ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਤੇ ਉਹਨਾਂ ਦੇ ਕੈਬਨਿਟ ਸਾਥੀ, ਪਿਕਸ ਵਲੋਂ ਚਲਾਏ ਜਾ ਰਹੇ ਓਲਡ ਏਜ਼ ਹੋਮ ਸਰੀ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਤੇ ਬਜੁਰਗਾਂ ਨਾਲ ਕ੍ਰਿਸਮਿਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪ੍ਰੀਮੀਅਰ ਨੇ ਇਸ ਮੌਕੇ ਇਕੱਤਰ ਬਜੁਰਗਾਂ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਬਜੁਰਗਾਂ ਦਾ ਪਿਆਰ ਵੰਡਾ ਰਹੇ ਹਨ। ਉਹਨਾਂ ਪਿਕਸ ਵਲੋਂ ਬਜੁਰਗਾਂ, ਨੌਜਵਾਨਾਂ ਤੇ ਹੋਰ ਲੋੜਵੰਦਾਂ ਦੀ ਮਦਦ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਪਿਕਸ ਦੇ ਸੀਈਓ ਸ ਸਤਬੀਰ ਸਿੰਘ ਚੀਮਾ ਤੇ ਬੋਰਡ ਆਫ ਡਾਇਰੈਕਟਰਜ਼ ਵਲੋਂ ਉਹਨਾਂ  ਤੇ ਉਹਨਾਂ ਦੇ ਕੈਬਨਿਟ ਸਾਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਓਲਡ ਏਜ਼ ਹੋਮ ਦੇ ਸੰਚਾਲਕ ਇੰਦਰਜੀਤ ਸਿੰਘ ਹੁੰਦਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੇ ਬਜੁਰਗਾਂ ਨਾਲ ਮਿਲਕੇ ਨਾਸ਼ਤੇ ਦਾ ਆਨੰਦ ਮਾਣਿਆ।

ਇਸ ਮੌਕੇ ਪ੍ਰੀਮੀਅਰ ਈਬੀ ਨਾਲ ਕੈਬਨਿਟ ਮੰਤਰੀ ਹੈਰੀ ਬੈਂਸ, ਰਚਨਾ ਸਿੰਘ, ਗੈਰੀ ਬੈਗ, ਬਰੂਸ ਰਾਲਸਟਨ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।