Headlines

ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਾਬਕਾ ਵਿਦਿਆਰਥੀਆਂ ਦਾ ਸਾਲਾਨਾ ਸਮਾਗਮ 30 ਦਸੰਬਰ ਨੂੰ 

ਵੈਨਕੂਵਰ (ਗੁਰਬਾਜ ਬਰਾੜ) — ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਨੇਡਾ-ਅਮਰੀਕਾ ਵਿਚ ਰਹਿੰਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਅੱਠਵਾਂ ਸਾਲਾਨਾ ਸਮਾਗਮ ਅੰਪਾਇਰ  ਬੈਂਕੁਇਟ ਹਾਲ ਸਰੀ,ਬੀ.ਸੀ. ਵਿਚ 30 ਦਸੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਸਟੂਡੈਂਟਸ ਅਲੂਮਨੀ ਰਜਿ: ਵੈਨਕੂਵਰ , ਬੀ.ਸੀ. ਦੇ ਬੈਨਰ ਹੇਠ ਕਰਵਾਏ ਜਾਣ ਵਾਲੇ ਇਸ ਸਮਾਗਮ ਨੂੰ ਲੈ ਕੇ ਪੀ.ਯੂ.  ਤੋਂ ਪੜ੍ਹੇ ਸਥਾਨਕ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ । ਇਹਨਾਂ ਪ੍ਰੋਗਰਾਮਾਂ ਨਾਲ ਸ਼ੁਰੂ ਤੋਂ ਹੀ ਜੁੜੇ ਆ ਰਹੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਬਲਜਿੰਦਰ ਸੰਘਾ, ਕੁਲਦੀਪ ਮਾਂਗਟ ਅਤੇ ਹਰਮੀਤ ਸਿੱਧੂ ਖੁੱਡੀਆਂ ਨੇ ਦੱਸਿਆ ਕਿ ਪਰਿਵਾਰਿਕ ਮਿਲਣੀ ਵਾਲੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਪੂਰੇ ਉੱਤਰੀ ਅਮਰੀਕਾ ਵਿਚ ਵਸਦੇ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ਭੇਜਿਆ ਗਿਆ ਹੈ। ਸਮਾਗਮ ਦੌਰਾਨ ਪੰਜਾਬੀ ਲੋਕ ਨਾਚ ਗਿੱਧਾ, ਭੰਗੜਾ ਤੇ ਪੰਜਾਬੀ ਲੋਕ-ਰੰਗ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।