Headlines

ਸਬ ਤਹਿਸੀਲ ਝਬਾਲ ਵਿਖੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੇ ਸੰਭਾਲਿਆ ਚਾਰਜ

ਰਾਕੇਸ਼ ਨਈਅਰ ਚੋਹਲਾ
ਝਬਾਲ/ਤਰਨਤਾਰਨ,26 ਦਸੰਬਰ –
ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਹੁਕਮਾਂ ‘ਤੇ ਸਬ ਤਹਿਸੀਲ ਝਬਾਲ ਵਿਖੇ ਨਵੇਂ ਆਏ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਵਲੋਂ ਅੱਜ ਸਬ ਤਹਿਸੀਲ ਝਬਾਲ ਦਾ ਐਡੀਸ਼ਨਲ ਚਾਰਜ ਸੰਭਾਲ ਲਿਆ ਗਿਆ ਹੈ।ਉਹ ਸਬ-ਤਹਿਸੀਲ ਚੋਹਲਾ ਸਾਹਿਬ ਵਿਖੇ ਵੀ ਨਾਇਬ ਤਹਿਸੀਲਦਾਰ ਵਜੋਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਨੂੰ ਸਬ ਤਹਿਸੀਲ ਝਬਾਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਇਸ ਸਮੇਂ ਸਬ-ਤਹਿਸੀਲ ਦੇ ਸਮੂਹ ਮੁਲਾਜ਼ਮਾਂ ਨੇ ਨਵੇਂ ਆਏ ਨਾਇਬ ਤਹਿਸੀਲਦਾਰ ਨੂੰ ਜੀ ਆਇਆਂ ਆਖਦੇ ਹੋਏ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਸਮੇਂ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੇ ਕਿਹਾ ਕਿ ਤਹਿਸੀਲ ਵਿਚ ਕੰਮਕਾਰ ਲਈ ਆਏ ਹਰੇਕ ਵਿਅਕਤੀ ਦੇ ਬਿਨਾਂ ਕਿਸੇ ਖੱਜਲ-ਖਰਾਬੀ ਦੇ ਕੰਮ ਕੀਤੇ ਜਾਣਗੇ ਅਤੇ ਕੋਈ ਵੀ ਵਿਅਕਤੀ ਬੇਝਿਜਕ ਉਹਨਾਂ ਨੂੰ ਮਿਲ ਸਕਦਾ ਹੈ।ਇਸ ਸਮੇਂ ਰਜਿਸਟਰੀ ਕਲਰਕ ਪ੍ਰਤਾਪ ਸਿੰਘ,ਵਸੀਕਾ ਨਵੀਸ ਹਰਮੇਸ਼ ਸੂਦ ਬੰਟੀ,ਜਸਪਾਲ ਸਿੰਘ ਕੰਗ, ਕੁਲਵਿੰਦਰ ਸਿੰਘ ਲਾਲੀ, ਮੁਖਤਿਆਰ ਸਿੰਘ ਬਘਿਆੜੀ, ਮਨਪ੍ਰੀਤ ਸਿੰਘ ਮੰਨਾ,ਹਰਜੀਤ ਸਿੰਘ ਜਲਾਲਾਬਾਦ,ਹੀਰਾ ਸਿੰਘ ਕੰਪਿਊਟਰ ਅਪਰੇਟਰ, ਹਰਪ੍ਰੀਤ ਸਿੰਘ ਹੈਪੀ ਵਸੀਕਾ ਆਦਿ ਹਾਜ਼ਰ ਸਨ।