Headlines

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਝੰਡਾ ਬਰਦਾਰ ਗੁਰਬਚਨ ਸਿੰਘ ਦੇ ਵਿਛੋੜੇ ਤੇ ਸ਼ੋਕ

ਪਟਿਆਲਾ-ਸਿੱਖ ਚਿੰਤਕ ਸਰਦਾਰ ਗੁਰਬਚਨ ਸਿੰਘ ਦੇ ਵਿਛੋੜੇ ਤੇ ਸ਼ੋਕ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਮਾਲਵਾ ਰਿਸਰਚ ਸੈਂਟਰ ਪਟਿਆਲਾ ਗੁਰਮਤਿ ਲੋਕ ਧਾਰਾ ਵਿਚਾਰਮੰਚ ਪਟਿਆਲਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ, ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਅਨੇਕਾਂ ਧਾਰਮਿਕ, ਸਮਾਜਿਕ ਜਥੇਬੰਦੀਆਂ ਨੇ ਸ਼ੋਕ ਪ੍ਰਗਟ ਕੀਤਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ. ਗੁਰਬਚਨ ਸਿਘ ਨੇ ਲੰਮਾ ਸਮਾਂ ਸੰਘਰਸ਼ ਕੀਤਾ। ਇਸ ਬਾਰੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ ਸਾਹਿਤ ਰਤਨ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਕੇਂਦਰੀ ਪੰਜਾਬੀ ਲੇਖਕ ਸਭਾ ਜਗਦੀਪ ਸਿਘ ਗੰਧਾਰਾ, ਅਮਰ ਗਰਗ ਕਲਮਦਾਨ, ਡਾ. ਈਸ਼ਵਰਦਾਸ ਸਿੰਘ ਨਿਰਮਲਾ ਮਹਾਂਮੰਡਲੇਸ਼ਵਰ, ਗੁਰਨਾਮ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਭਾਈ ਹਰਸਿਮਰਨ ਸਿੰਘ, ਡਾ. ਖੁਸ਼ਹਾਲ ਸਿੰਘ, ਰਵੇਲ ਸਿੰਘ ਭਿੰਡਰ ਆਦਿ  ਅਨੇਕਾਂ ਵਿਦਵਾਨਾਂ ਨੇ ਗੁਰਬਚਨ ਸਿੰਘ ਦੇ ਵਿਛੋੜੇ ਤੇ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਤੇ ਪੰਜਾਬੀ ਭਾਸ਼ਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ।