Headlines

ਹਰਜੀਤ ਸਿੰਘ ਸੰਧੂ ਜ਼ਿਲ੍ਹਾ ਤਰਨ ਤਾਰਨ ਦੇ  ਬਣੇ ਭਾਜਪਾ ਪ੍ਰਧਾਨ

ਸੈਂਕੜੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਹੋਏ ਨਤਮਸਤਕ-
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,30 ਦਸੰਬਰ –
ਭਾਜਪਾ ਦੇ ਤੇਜ਼ਤਰਾਰ ਨੌਜਵਾਨ ਅਤੇ ਮਿਹਨਤੀ ਆਗੂ ਹਰਜੀਤ ਸਿੰਘ ਸੰਧੂ ‘ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਭਾਜਪਾ ਹਾਈ ਕਮਾਂਡ ਵਲੋਂ ਉਨ੍ਹਾਂ ਨੂੰ ਦੁਬਾਰਾ ਜ਼ਿਲ੍ਹਾ ਤਰਨ ਤਾਰਨ ਦਾ ਜ਼ਿਲਾ ਪ੍ਰਧਾਨ ਬਣਾ ਕੇ ਇਸ ਬਾਰਡਰ ਜ਼ਿਲੇ ਦੀ ਕਪਤਾਨੀ ਸੌਂਪੀ ਹੈ।ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਦੌਰਾਨ ਅਜਿਹੀ ਅਹਿਮ ਜ਼ਿੰਮੇਵਾਰੀ ਹਰਜੀਤ ਸਿੰਘ ਸੰਧੂ ਨੂੰ ਮਿਲਣ ਤੋਂ ਇਹ ਸਾਫ ਹੋ ਗਿਆ ਹੈ ਕਿ ਉਹਨਾਂ ਵੱਲੋਂ ਬੀਤੇ ਇੱਕ ਸਾਲ ਦੌਰਾਨ ਕੀਤੀ ਸਿਰ ਤੋੜ ਮਿਹਨਤ ਸਦਕਾ ਭਾਜਪਾ ਹਾਈਕਮਾਂਡ ਉਹਨਾਂ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹੈ।ਜ਼ਿਲ੍ਹਾ ਪ੍ਰਧਾਨ ਬਨਣ ਉਪਰੰਤ ਹਰਜੀਤ ਸਿੰਘ ਸੰਧੂ ਆਪਣੇ ਸੈਂਕੜੇ ਸਾਥੀਆਂ ਸਮੇਤ ਸਥਾਨਕ ਪਾਲਿਕਾ ਬਜ਼ਾਰ ਵਿੱਚ ਇਕੱਤਰ ਹੋ ਕੇ ਵਿਸ਼ਾਲ ਕਾਫ਼ਿਲੇ ਦੇ ਰੂਪ ਵਿੱਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਪੁੱਜੇ।ਜਿੱਥੇ ਉਹਨਾਂ ਨੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਇਸ ਮੌਕੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਨੂੰ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਪ੍ਰਧਾਨ ਸੰਧੂ ਨੇ ਆਪਣੇ ਸਾਥੀ ਆਗੂਆਂ ਸਮੇਤ ਸਥਾਨਕ ਮੰਦਿਰ ਵਿਖ਼ੇ ਜਾ ਕੇ ਮੱਥਾ ਟੇਕਿਆ। ਹਰਜੀਤ ਸਿੰਘ ਸੰਧੂ ਵਲੋਂ ਜ਼ਿਲ੍ਹਾ ਪ੍ਰਧਾਨ ਦੀ ਇੱਕ ਵਾਰ ਫਿਰ ਜ਼ਿੰਮੇਵਾਰੀ ਮਿਲਣ ‘ਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਤਰਨ ਤਾਰਨ ਵਿੱਚ ਜੇਤੂ ਪ੍ਰਦਰਸ਼ਨ ਕਰੇਗੀ,ਕਿਉਂਕਿ ਮਾਝੇ ਦੇ ਲੋਕ ਹੁਣ ਪੰਜਾਬ ਵਿੱਚ ਮਜ਼ਬੂਤ ਸਰਕਾਰ ਚਾਹੁੰਦੇ ਹਨ।ਇਸ ਲਈ ਧੜਾਧੜ ਭਾਜਪਾ ਨਾਲ਼ ਜੁੜ ਰਹੇ ਹਨ।ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨਾਲ਼ ਸਾਬਕਾ ਚੇਅਰਮੈਨ ਰਣਜੀਤ ਸਿੰਘ, ਮੰਡਲ ਪ੍ਰਧਾਨ ਪਵਨ ਕੁੰਦਰਾ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਸ਼ਿਵ ਸੋਨੀ ਹਰੀਕੇ,ਅਤੁਲ ਜੈਨ ਪੱਟੀ,ਜ਼ਿਲਾ ਜਨਰਲ ਸਕੱਤਰ ਨੇਤਰਪਾਲ ਸਿੰਘ,ਸੁਰਜੀਤ ਸਿੰਘ ਸਾਗਰ,ਸੂਬਾ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ,ਚੰਦਰ ਅਗਰਵਾਲ,ਹਰਿੰਦਰ ਅਗਰਵਾਲ, ਬਲਵਿੰਦਰ ਸਿੰਘ ਰੈਸ਼ੀਆਣਾ, ਸੀਨੀਅਰ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ,ਸੀਨੀਅਰ ਭਾਜਪਾ ਆਗੂ ਰਾਣਾ ਗੁਲਬੀਰ ਸਿੰਘ,ਐਡਵੋਕੇਟ ਸਤਨਾਮ ਸਿੰਘ,ਮੰਡਲ ਚੋਹਲਾ ਸਾਹਿਬ ਦੇ ਪ੍ਰਧਾਨ ਪਵਨ ਦੇਵਗਨ,ਬਲਜਿੰਦਰ ਸਿੰਘ ਕੈਰੋਂ,ਸੁਬੇਗ ਸਿੰਘ ਰੈਸ਼ੀਆਣਾ,ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ,ਐਸਸੀ ਮੋਰਚੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ,ਮਹਿਲਾ ਮੋਰਚੇ ਦੇ ਪ੍ਰਧਾਨ ਅਮਨਦੀਪ ਕੌਰ ਉੱਪਲ,ਬੀਸੀ ਮੋਰਚੇ ਦੇ ਪ੍ਰਧਾਨ ਸਾਹਿਬ ਸਿੰਘ ਸੁਗਾ,ਯੁਵਾ ਮੋਰਚੇ ਦੇ ਪ੍ਰਧਾਨ ਹੁਸਨਪ੍ਰੀਤ ਸਿੰਘ ਸੰਘਾ,ਗੁਰਪ੍ਰੀਤ ਸਿੰਘ,ਨੌਜਵਾਨ ਆਗੂ ਦਿਨੇਸ਼ ਜੋਸ਼ੀ,ਅਮਨ ਅਰੋੜਾ,ਲੱਕੀ ਜੋਸ਼ੀ, ਲਲਿਤ ਪ੍ਰੀਂਜਾ, ਜਸਵੰਤ ਸਿੰਘ ਸੋਹਲ,ਵਿਕਾਸ ਕੁਮਾਰ ਮਿੰਟਾ,ਸੁਖਵੰਤ ਸਿੰਘ, ਮੇਹਰ ਸਿੰਘ ਬਾਣੀਆਂ,ਹਰਮਨਜੀਤ ਸਿੰਘ ਕੱਲਾ,ਰੋਹਿਤ ਵੇਦੀ ਹਰੀਕੇ,ਗੌਰਵ ਦੇਵਗਨ ਸਰਹਾਲੀ, ਕੁਲਦੀਪ ਸਿੰਘ ਮੱਲਮੋਹਰੀ,ਅਮਨ ਸ਼ਰਮਾ ਖਾਲੜਾ,ਜਤਿੰਦਰ ਸ਼ਰਮਾ ਭਿੱਖੀਵਿੰਡ, ਗੁਰਦੇਵ ਸਿੰਘ ਸਭਰਾ,ਪਦਮ ਕਿਸ਼ੋਰ ਪੱਟੀ, ਅਵਤਾਰ ਸਿੰਘ ਬੰਟੀ, ਕਾਰਜ ਸਿੰਘ ਸ਼ਾਹ ਕੈਰੋਂ,ਸਰਪੰਚ ਮਹਿਤਾਬ ਸਿੰਘ,ਕੁਲਵੰਤ ਸਿੰਘ ਭੈਲ, ਨਿਰਵੈਲ ਸਿੰਘ ਵਲਟੋਹਾ,ਰਾਜਬੀਰ ਸਿੰਘ,ਵਰਿਆਮ ਸਿੰਘ, ਨਿਰਮਲ ਕੌਰ,ਗੁਰਬਿੰਦਰ ਸਿੰਘ,ਨਵਦੀਪ ਸ਼ਰਮਾ,ਮੁਖਤਾਰ ਸਿੰਘ ਕੱਲਾ,ਮੰਡਲ ਪ੍ਰਧਾਨ ਅਮਨ ਸ਼ਰਮਾ ਖਾਲੜਾ, ਵਾਈਸ ਮੰਡਲ ਪ੍ਰਧਾਨ ਪ੍ਰਦੀਪ ਕੁਮਾਰ ਧਵਨ ਖਾਲੜਾ,ਪ੍ਰਧਾਨ ਸ਼ਾਤੀ ਪ੍ਰਸਾਦ ਸ਼ਰਮਾ,ਪ੍ਰਧਾਨ ਰਾਜੂ ਚੋਪੜਾ ਭਿੱਖੀਵਿੰਡ,ਪ੍ਰਧਾਨ ਰਾਜੂ ਸ਼ਰਮਾ ਭਿੱਖੀਵਿੰਡ,ਪਿੰਕਾ ਅਲਗੋਕੋਠੀ,ਰਵੀ ਚੋਪੜਾ ਅਲਗੋਕੋਠੀ,ਸ਼ਾਂਤੀ ਪ੍ਰਸ਼ਾਦ,ਅਮਨ ਸ਼ਰਮਾ,ਰਾਜ ਕੁਮਾਰ ਸ਼ਰਮਾ,ਪਰਦੀਪ ਕੁਮਾਰ ਧਵਨ,  ਆਦਿ ਆਪਣੇ ਸਾਥੀਆਂ ਸਮੇਤ ਮੌਜੂਦ ਸਨ।
ਕੈਪਸ਼ਨ:ਭਾਰਤੀ ਜਨਤਾ ਪਾਰਟੀ ਦੇ ਦੁਬਾਰਾ ਜ਼ਿਲਾ ਤਰਨਤਾਰਨ ਦੇ ਪ੍ਰਧਾਨ ਨਿਯੁਕਤ ਹੋਣ ‘ਤੇ ਸਾਥੀਆਂ ਸਮੇਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪੁੱਜੇ ਹਰਜੀਤ ਸਿੰਘ ਸੰਧੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)