Headlines

​ਪੰਜਾਬ ਭਵਨ ਸਰੀ ਦੀ ”ਨਵੀਆਂ ਕਲਮਾਂ ਨਵੀ ਉਡਾਣ” ਮੁਹਿੰਮ ਤਹਿਤ ਪੁਸਤਕ ਰੀਲੀਜ਼

ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਦੇ ਯਤਨਾਂ ਦੀ ਸ਼ਲਾਘਾ
ਸਰੀ- ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ  ਵੱਲੋਂ ਸ਼ੁਰੂ ਕੀਤੇ ਗਏ ਬਾਲ ਸਾਹਿਤ ਲਈ ਕਾਰਜ ਤਹਿਤ ਸਰਕਾਰੀ ਸੀਨੀਅਰ ਸੈ​ਕੰਡਰੀ ਸਕੂਲ ਆਲੋਵਾਲ ਜ਼ਿਲਾ ਪਟਿਆਲਾ ਤੋਂ ਸ. ਉਂਕਾਰ ਸਿੰਘ ਤੇਜੇ ਦੀ ਅਗਵਾਈ ਵਿੱਚ 15 ਵਿਦਿਆਰਥੀਆਂ  ਦੀਆਂ ਰਚਨਾਵਾਂ ਪੰਜਾਬ ਭਵਨ ਜਲੰਧਰ ਤੋਂ ਛਾਪੀਆਂ ਗਈਆਂ ਤੇ ਅੱਗੇ ਦਸ ਜ਼ਿਲਿਆਂ ਦੇ 29 ਸਕੂਲਾਂ ਤੋਂ 87 ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਇੱਕ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਪੰਜਾਬ ਭਵਨ ਕੈਨੇਡਾ ਵੱਲੋਂ ਛਪਵਾਈ ਗਈ, ਜਿਸ ਦੀ ਸੰਪਾਦਨਾ ਉਂਕਾਰ ਸਿੰਘ ਤੇਜੇ ਵੱਲੋਂ ਕੀਤੀ ਗਈ। ਇਸ ਕਿਤਾਬ ਨੂੰ ਲੋਕ ਅਰਪਣ ਕਰਨ ਲਈ ਵਿਸ਼ੇਸ਼ ਤੌਰ ਤੇ ਸ੍ਰੀ ਸੁੱਖੀ ਬਾਠ ਆਲੋਵਾਲ ਸਕੂਲ ਵਿਖੇ ਪਹੁੰਚੇ ਅਤੇ ਇਸ ਵਿੱਚ ਸ਼ਾਮਿਲ ਉਨਾਂ ਸਾਰੇ ਬਾਲ ਲੇਖਕਾਂ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਤੇ ਬਾਠ ਸਾਬ ਵੱਲੋਂ ਉਂਕਾਰ ਸਿੰਘ ਤੇਜੇ ਨੂੰ ਇਸ ਪ੍ਰੋਜੈਕਟ ਦਾ ਇੰਚਾਰਜ ਲਗਾਉਂਦੇ ਹੋਏ ਇਹ ਐਲਾਨ ਕੀਤਾ ਗਿਆ ਕਿ ਇਸ ਟਾਈਟਲ ਦੇ ਹੇਠ ਪੂਰੇ ਪੰਜਾਬ ਵਿੱਚੋਂ ਸੌ ਭਾਗਾਂ ਵਿੱਚ ਇਹ ਕਿਤਾਬ ਛਾਪੀ ਜਾਵੇਗੀ ਜਿਨਾਂ ਦੀ ਕੁੱਲ ਗਿਣਤੀ 30 ਹਜਾਰ ਹੋਵੇਗੀ ਅਤੇ ਹਰ ਇੱਕ ਜਿਲੇ ਵਿੱਚੋਂ ਚਾਰ ਕਿਤਾਬਾਂ ਛਾਪੀਆਂ ਜਾਣਗੀਆਂ 20 ਸਤੰਬਰ 2023 ਨੂੰ ਪਹਿਲੀ ਕਿਤਾਬ ਲੋਕ ਅਰਪਣ ਕੀਤੀ ਗਈ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ 14 ਦਸੰਬਰ 2023 ਨੂੰ ਬਰਨਾਲੇ ਜ਼ਿਲੇ ਤੋਂ ਇਸ ਕਿਤਾਬ ਦਾ ਭਾਗ ਦੂਜਾ ਜੋ ਕਿ ਮੈਡਮ ਅੰਜਨਾ ਮੈਨਨ ਜੀ ਨੇ ਸੰਪਾਦਿਤ ਕੀਤਾ ਜਿਸ ਵਿੱਚ 37 ਸਕੂਲਾਂ ਦੇ 80 ਵਿਦਿਆਰਥੀਆਂ ਦੀਆਂ ਰਚਨਾਵਾਂ ਬਰਨਾਲੇ ਜਿਲੇ ਤੋਂ ਸ਼ਾਮਿਲ ਕੀਤੀਆਂ ਗਈਆਂ ਤੇ ਲੋਕ ਅਰਪਣ ਕੀਤੀ ਗਈ ਇਸ ਤੋਂ ਬਾਅਦ 15 ਦਸੰਬਰ 2023 ਨੂੰ ਬਠਿੰਡਾ ਜ਼ਿਲੇ ਦੇ ਪ੍ਰਾਇਮਰੀ ਸਕੂਲ ਆਦਮਪੁਰਾ ਵਿੱਚ ਇੱਕ ਸਮਾਗਮ ਕਰਕੇ ਸ. ਗੁਰਵਿੰਦਰ ਸਿੰਘ ਕਾਂਗੜ ਦੀ ਸੰਪਾਦਨਾ ਹੇਠ ਭਾਗ ਤੀਜਾ ਵੀ ਰਿਲੀਜ਼ ਕੀਤਾ ਗਿਆ ਜਿਸ ਵਿੱਚ 32 ਸਕੂਲਾਂ ਦੇ 78 ਵਿਦਿਆਰਥੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ। ਇਹ ਦੋਨੋਂ ਭਾਗਾਂ ਦੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਕੈਨੇਡਾ ਦੀ ਸੰਸਥਾ ਦੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਬਾਠ ਸਾਬ ਤੇ ਜਿਲੇ ਦੇ ਵੱਡੇ ਸਿੱਖਿਆ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਲੱਗਭੱਗ ਦੋ ਮਹੀਨੇ ਵਿੱਚ ਇਸ ਕਿਤਾਬ ਦੀ ਚਰਚਾ ਪੂਰੇ ਪੰਜਾਬ ਵਿੱਚ ਹੋ ਗਈ ਅਤੇ ਅੱਗੇ ਵੀ ਹੁਣ ਪੰਜ ਜਿਲਿਆਂ ਦਾ ਕਿਤਾਬਾਂ ਛਾਪਣ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਜੋ ਕਿ ਫਰਵਰੀ 2024 ਤੱਕ ਖਤਮ ਕਰ ਲਿਆ ਜਾਵੇਗਾ ਅਤੇ ਬਾਕੀ ਜਿਲਿਆਂ ਵਿੱਚ ਵੀ ਟੀਮਾਂ ਬਣ ਗਈਆਂ ਹਨ ਅਤੇ ਕਿਤਾਬਾਂ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਨਵੰਬਰ 2024 ਵਿੱਚ ਬਾਲ ਸਾਹਿਤਕਾਰਾਂ ਦੀ ਇੱਕ ਵੱਡੀ ਕਾਨਫਰੰਸ ਜੋ ਕਿ ਅੰਤਰਰਾਸ਼ਟਰੀ ਪੱਧਰ ਦੀ ਹੋਵੇਗੀ ਪੰਜਾਬ ਵਿੱਚ ਕਰਵਾਈ ਜਾਵੇਗੀ ਅਤੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਖੁਸ਼ੀ ਦੀ ਗੱਲ ਹੈ ਕਿ ਇਸ ਪ੍ਰੋਜੈਕਟ ਅਧੀਨ ਕਿਤਾਬਾਂ ਛਪਣ ਦਾ ਸਿਲਸਿਲਾ ਪੰਜਾਬ ਵਿੱਚ ਹੀ ਨਾ ਰਹਿ ਕੇ ਦੋ ਕਿਤਾਬਾਂ ਹਰਿਆਣੇ ਤੋਂ ਅਤੇ ਦੋ ਕਿਤਾਬਾਂ ਪਾਕਿਸਤਾਨ ਤੋਂ ਸ਼ਾਹਮੁਖੀ ਵਿੱਚ ਵੀ ਛਾਪੀਆਂ ਜਾਣਗੀਆਂ। ਸੋ ਪੂਰੇ ਪੰਜਾਬ ਦੇ ਅਧਿਆਪਕ ਸਾਥੀ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸਾਡੇ ਇਸ ਪ੍ਰੋਜੈਕਟ ਵਿੱਚ ਸਾਡਾ ਸਾਥ ਦਿਓ ਵੱਧ ਤੋਂ ਵੱਧ ਰਚਨਾਵਾਂ ਭੇਜਣ ਦੀ ਕਿਰਪਾਲਤਾ ਕਰਨੀ ਤਾਂ ਜੋ ਬਾਲ ਸਾਹਿਤਕਾਰਾਂ ਨੂੰ ਅੱਗੇ ਆਉਣ ਵਿੱਚ ਮਦਦ ਮਿਲੇ।
ਸ਼੍ਰੀ ਸੁੱਖੀ ਬਾਠ ਜੀ ਵੱਲੋਂ ਸ਼ੁਰੂ ਕੀਤੀ ਇਸ ਬਾਲ ਸਾਹਿਤਕਾਰਾਂ ਦੇ ਪ੍ਰੋਜੈਕਟ ਲਈ ਦਿਲੋਂ ਦੁਆਵਾਂ ਅਤੇ ਇਸ ਪ੍ਰੋਜੈਕਟ ਵਿੱਚ ਕੰਮ ਕਰ ਰਹੀ ਸਾਰੀ ਟੀਮ ਦਾ ਵੀ ਦਿਲੋਂ ਧੰਨਵਾਦ।ਉਂਕਾਰ ਸਿੰਘ ਤੇਜੇ
9592979592
ਪ੍ਰੋਜੈਕਟ ਇੰਚਾਰਜ
ਨਵੀਆਂ ਕਲਮਾਂ ਨਵੀਂ ਉਡਾਣ