Headlines

ਐਬਟਸਫੋਰਡ ’ਚ ਔਸਤ ਮਕਾਨਾਂ ਦੀ ਕੀਮਤ ਤਿੰਨ ਫ਼ੀਸਦੀ ਘਟੀ

ਐਬਟਸਫੋਰਡ-ਬੀਸੀ ਅਸੈਸਮੈਂਟ ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਿਕ ਐਬਟਸਫੋਰਡ ਵਿਚ ਸਿੰਗਲ-ਪਰਿਵਾਰ ਵਾਲੇ ਘਰ ਦੇ ਆਮ ਮੁਲਾਂਕਣ ਵਿਚ ਕੀਮਤ 2022-23 ਤੋਂ ਤਿੰਨ ਫ਼ੀਸਦੀ ਘਟੀ ਹੈ| ਇਕ ਜੁਲਾਈ 2023 ਵਿਚ 1.139 ਦੇ ਮੁਕਾਬਲੇ ਇਕ ਜੁਲਾਈ 2022 ਨੂੰ ਕਮਿਊਨਿਟੀ ਵਿਚ ਆਮ ਘਰ ਦੀ ਅਸੈਸਮੈਂਟ 1.172 ਮਿਲੀਅਨ ਡਾਲਰ ਸੀ| ਕੰਡੋਜ਼ ਅਤੇ ਟਾਊਨਹੋਮਜ਼ ਦੀ ਬਜ਼ਾਰੀ ਕੀਮਤ ਵੀ 495000 ਡਾਲਰ ਤੋਂ ਤਿੰਨ ਫ਼ੀਸਦੀ ਘਟ 480000 ਡਾਲਰ ਰਹਿ ਗਈ ਹੈ| ਲੋਅਰ ਮੇਨਲੈਂਡ ਵਿਚ ਅਗਲੇ ਕੁਝ ਦਿਨਾਂ ਵਿਚ 10 ਲੱਖ ਤੋਂ ਵੀ ਜ਼ਿਆਦਾ ਪ੍ਰਾਪਰਟੀਜ਼ ਮਾਲਕ ਆਪਣੇ 2024 ਮੁਲਾਂਕਣ ਨੋਟਿਸ ਪ੍ਰਾਪਤ ਹੋਣ ਦੀ ਆਸ ਕਰ ਸਕਦੇ ਹਨ ਜਿਹੜੇ ਇਕ ਜੁਲਾਈ 2023 ਨੂੰ ਬਾਜ਼ਾਰੀ ਕੀਮਤ ਦੀ ਝਲਕ ਪੇਸ਼ ਕਰਨਗੇ| ਬੀਸੀ ਅਸੈਸਮੈਂਟ ਅਸੈਸਰ ਬਰਾਇਨ ਮੁਰਾਓ ਦਾ ਕਹਿਣਾ ਕਿ ਸਮੁੱਚੇ ਲੋਅਰ ਮੇਨਲੈਂਡ ਅਤੇ ਪੂਰੇ ਬੀਸੀ ਵਿਚ ਕੁਲ ਮਿਲਾ ਕੇ ਹਾਊਸਿੰਗ ਮਾਰਕੀਟ ਕੀਮਤ ਦੇ ਮਾਮਲੇ ਵਿਚ ਸਥਿਰ ਹੋ ਗਈ ਹੈ| ਬਹੁਤੇ ਮਕਾਨ ਮਾਲਕ ਕੀਮਤ ਵਿਚ ਮਾਮੂਲੀ ਪੰਜ ਫ਼ੀਸਦੀ ਘੱਟ ਜਾਂ ਪੰਜ ਫੀਸਦੀ ਵੱਧ ਤਬਦੀਲੀਆਂ ਦੀ ਆਸ ਕਰ ਸਕਦੇ ਹਨ| ਇਹ ਮੁਲਾਂਕਣ ਤਬਦੀਲੀਆਂ ਪਿਛਲੇ ਸਾਲਾਂ ਨਾਲੋਂ ਘੱਟ ਹਨ|