ਵੈਨਕੂਵਰ- ਡਰੱਗ ਯੂਜਰਜ ਲਿਬਰੇਸ਼ਨ ਫਰੰਟ ਦੇ ਸਮਰਥਕਾਂ ਵਲੋਂ ਫਰੰਟ ਦੇ ਮੁਢਲੇ ਮੈਂਬਰਾਂ ਜਰਮੀ ਕੈਲੀਕਮ ਅਤੇ ਐਰਿਸ ਨਿਕਸ ਦੇ ਹੱਕ ਵਿਚ ਦੁਨੀਆ ਭਰ ਵਿਚ ਰੈਲੀਆਂ ਕੀਤੀਆਂ ਗਈਆਂ। ਅੱਜ ਦਾ ਪ੍ਰਦਰਸ਼ਨ ਨਾ- ਅਪਰਾਧਿਕ ਹੋਣ ਲਈ ਵੈਨਕੂਵਰ ਦੇ ਕੋਰਟ ਹਾਊਸ ਅੱਗੇ ਕੀਤਾ ਗਿਆ। ਨਾਲ ਦੀ ਨਾਲ ਨੈਲਸਨ (ਬੀ.ਸੀ) ਤੋਂ ਕੈਲਗਰੀ (ਅਲਬਰਟਾ) ਅਤੇ ਡਬਲਿਨ (ਆਇਰਲੈਂਡ) ਤੋਂ ਲੰਡਨ (ਯੂ ਕੇ) ਵੀ ਲੋਕ ਇਕੱਠੇ ਹੋਏ। ਅਚਾਨਕ ਹੀ ਅਕਤੂਬਰ, 2023 ਵਿੱਚ ਵੈਨਕੂਵਰ ਪੁਲੀਸ ਡਿਪਾਰਟਮੈਂਟ ਵਲੋਂ ਜਰਮੀ ਤੇ ਐਰਿਸ ਦੇ ਘਰ ‘ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਫੜਿਆ ਗਿਆ ਅਤੇ ਪੁਲੀਸ ਵਲੋਂ ਡਰੱਗ ਯੂਜਰਜ ਫਰੰਟ ਦਾ ਕਲੱਬ ਬੰਦ ਕਰ ਦਿੱਤਾ ਗਿਆ ਜਿਹੜਾ ਕਿ 40 ਲੋਕਾਂ ਦੀ ਸੁਰਖਿੱਅਤ ਅਤੇ ਟੈਸਟ ਕੀਤੀ ਹੋਈ ਡਰੱਗ ਦੀ ਮੰਗ ਨੂੰ ਪੂਰੀ ਕਰਦਾ ਸੀ। ਡਰੱਗ ਯੂਜਰਜ ਦੇ ਹੱਕ ਵਿੱਚ ਖੜ੍ਹੇ ਲੋਕਾਂ ਨੇ ਕਿਹਾ ਕਿ ਸਰਕਾਰ ਤੇ ਸਿਹਤ ਅਧਿਕਾਰੀਆਂ ਵਲੋਂ ਪੁਲੀਸ ਰਾਹੀਂ ਡਲਫ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਵਾ ਕੇ ਹਮਦਰਦੀ ਵਜੋਂ ਜ਼ਿੰਦਗੀਆਂ ਬਚਾਉਣ ਵਾਲੀ ਕਲੱਬ ਨੂੰ ਗੈਰ ਕਾਨੂੰਨੀ ਕਹਿ ਕੇ ਤੋੜਿਆ ਗਿਆ ਹੈ।ਇੱਕ ਸਾਲ ਤੋਂ ਚੱਲ ਰਹੇ ਇਸ ਪ੍ਰੋਜੈਕਟ ਰਾਹੀਂ ਇਸ ਸਮੇਂ ਦੇ ਸੰਕਟ ਵਿੱਚ ਸਬੂਤਾਂ ਦੇ ਨਾਲ ਜ਼ਹਿਰੀਲੇ ਨਸ਼ਿਆਂ ਨੂੰ ਸੁਰਖਿੱਅਤ ਬਣਾ ਕੇ ਲੋਕਾਂ ਨੂੰ ਦਿੱਤਾ ਗਿਆ ਸੀ। ਇਸ ਕਿਸਮ ਦਾ ਹੀ ਪ੍ਰੋਗਰਾਮ 1 ਨਵੰਬਰ ਨੂੰ ਬੀ. ਸੀ. ਕੋਰੋਨਰਜ਼
ਡੈੱਥ ਰੀਵਿਊ ਪੈਨਲ ਰਿਪੋਰਟ ਨੇ ਅਜ਼ਾਦਾਨਾ ਤੌਰ ਤੇ ਜਾਰੀ ਕੀਤਾ ਸੀ। “ਨਸ਼ਿਆਂ ਵਿੱਚ ਜ਼ਹਿਰੀਲਾਪਣ ਵਧਦਾ ਜਾ ਰਿਹਾ ਹੈ।ਸਾਡੀ ਸਰਕਾਰ ਜ਼ਿੰਦਗੀਆਂ ਬਚਾਉਣ ਵਾਲੇ ਡਲਫ ਵਰਗੇ ਕਲੱਬਾਂ
ਨੂੰ ਬੰਦ ਕਰਕੇ ਸਾਡੀਆਂ ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਕਿਉਂਕਿ ਅਸੀਂ ਹੀ ਉਹ ਲੋਕ ਹਾਂ ਜੋ ਡਰੱਗ ਵਰਤਦੇ ਹਾਂ। ਉਹ ਸਾਨੂੰ ਮੱਦਦ ਦੇਣ ਨਾਲੋਂ ਮਰਦੇ ਦੇਖਣ ਨੂੰ ਤਰਜ਼ੀਹ ਦੇ ਰਹੇ ਹਨ।