Headlines

ਪੰਜਾਬ ਵਿੱਚ ਆਮ ਲੋਕ ਨਹੀਂ ਸਿਰਫ ਗੈਂਗਸਟਰ ਹੀ ਸੁਰੱਖਿਅਤ -ਸੁਨੀਲ ਜਾਖੜ

ਸਵ.ਸੋਨੂੰ ਚੀਮਾ ਦੇ ਘਰ ਝਬਾਲ ਪਹੁੰਚ ਕੇ ਜਾਖੜ ਸਮੇਤ ਭਾਜਪਾ ਲੀਡਰਸ਼ਿਪ ਨੇ ਕੀਤਾ ਅਫਸੋਸ ਪ੍ਰਗਟ-
ਰਾਕੇਸ਼ ਨਈਅਰ ਚੋਹਲਾ
ਝਬਾਲ/ਤਰਨਤਾਰਨ-ਅੱਡਾ ਝਬਾਲ ਦੇ ਨੌਜਵਾਨ ਸਰਪੰਚ ਸੀਨੀਅਰ ਆਗੂ ਅਵਨ ਕੁਮਾਰ ਸੋਨੂੰ ਚੀਮਾ ਜਿਹਨਾਂ ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ ਦੇ ਘਰ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਫਸੋਸ ਕਰਨ ਲਈ ਪੁੱਜੇ।ਇਸ ਮੌਕੇ ਉਹਨਾਂ ਨਾਲ਼ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ,ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ,ਜ਼ਿਲਾ ਤਰਨਤਾਰਨ ਦੇ  ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਲੀਡਰਸ਼ਿਪ ਹਾਜ਼ਰ ਸੀ।ਇਸ ਮੌਕੇ ਭਾਜਪਾ ਆਗੂਆਂ ਵਲੋਂ ਸਵ.ਅਵਨ ਕੁਮਾਰ ਸੋਨੂੰ ਚੀਮਾ ਦੇ ਮਾਤਾ ਅਤੇ ਛੋਟੇ ਭਰਾ ਮੋਨੂੰ ਚੀਮਾ ਨਾਲ਼ ਅਫਸੋਸ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ਼ ਦੁੱਖ ਵੰਡਾਇਆ।ਇਸ ਉਪਰੰਤ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਦੇ ਹਾਲਾਤਾਂ ਵਿੱਚ ਪੰਜਾਬ ਦਾ ਕੋਈ ਵੀ ਬਸ਼ਿੰਦਾ ਸੁਰੱਖਿਅਤ ਨਹੀਂ ਹੈ ਅਤੇ ਤਕਰੀਬਨ ਹਰ ਰੋਜ਼ ਹੀ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਰਾਜ ਵਿੱਚ ਸਿਰਫ ਗੈਂਗਸਟਰ ਹੀ ਸੁਰੱਖਿਅਤ ਹਨ ਜੋ ਕਦੇ ਜੇਲ੍ਹਾਂ ਵਿੱਚੋਂ ਇੰਟਰਵਿਊ ਕਰਦੇ ਹਨ ਕਦੇ ਕੇਕ ਕੱਟਕੇ ਪਾਰਟੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਗੁੰਡਿਆਂ ਅਤੇ ਅਪਰਾਧੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਪੰਜਾਬ ਦੇ ਹਾਲਾਤ ਅਫਗਾਨਿਸਤਾਨ ਤੋਂ ਵੀ ਬਦਤਰ ਹੋ ਚੁੱਕੇ ਹਨ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਰਾਣਾ ਗੁਲਬੀਰ ਸਿੰਘ,ਅਤੁਲ ਜੈਨ,ਰਿਤੇਸ਼ ਚੋਪੜਾ,ਸਤਨਾਮ ਸਿੰਘ ਭੁੱਲਰ,ਜ਼ਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਸ਼ਿਵ ਸੋਨੀ ਹਰੀਕੇ,ਸੁਰਜੀਤ ਸਿੰਘ ਸਾਗਰ,ਸੀਨੀਅਰ ਆਗੂ ਅਨੂਪ ਸਿੰਘ ਭੁੱਲਰ,ਸਦਾ ਨੰਦ ਚੋਪੜਾ,ਜਸਕਰਨ ਸਿੰਘ ਗਿੱਲ, ਦਸਬਿੰਦਰ ਸਿੰਘ ਗੋਇੰਦਵਾਲ,ਰੋਹਿਤ ਵੇਦੀ,ਗੌਰਵ ਦੇਵਗਨ,ਹਰਪਾਲ ਸੋਨੀ,ਰਾਜ ਕੁਮਾਰ ਚੋਪੜਾ,ਅਮਰੀਕ ਸਿੰਘ,ਬਲਜਿੰਦਰ ਸਿੰਘ, ਮੰਡਲ ਚੋਹਲਾ ਸਾਹਿਬ ਦੇ ਪ੍ਰਧਾਨ ਪਵਨ ਦੇਵਗਨ ਆਦਿ ਵਲੋਂ ਵੀ ਸਵ.ਸੋਨੂੰ ਚੀਮਾ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ।
ਫੋਟੋ ਕੈਪਸ਼ਨ: ਪਿਛਲੇ ਦਿਨੀਂ ਕਤਲ ਹੋਏ ਕਸਬਾ ਝਬਾਲ ਦੇ ਸਰਪੰਚ ਸੀਨੀਅਰ ਆਗੂ ਸਵ.ਅਵਨ ਕੁਮਾਰ ਸੋਨੂੰ ਚੀਮਾ ਦੇ ਭਰਾ ਮੋਨੂੰ ਚੀਮਾ ਅਤੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਤੇ ਹੋਰ ਆਗੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)