Headlines

ਸਰੀ ਪੁਲਿਸ ਵਲੋਂ 2024 ਲਈ ਰੱਖੇ ਗਏ 142 ਮਿਲੀਅਨ ਡਾਲਰ ਦੇ ਆਰਜੀ ਬਜਟ ਦਾ ਖੁਲਾਸਾ

ਸਰੀ- ਸਰੀ ਪੁਲਿਸ ਬੋਰਡ ਦੇ ਪ੍ਰਸ਼ਾਸਕ ਮਾਈਕ ਸਰ ਨੇ ਬੀਤੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ  ਸਰੀ ਪੁਲਿਸ ਸਰਵਿਸ ਦੇ 2024 ਲਈ ਆਰਜ਼ੀ ਬਜਟ ਦੇ ਵੇਰਵਿਆਂ ਦਾ ਖੁਲਾਸਾ ਕੀਤਾ। ਉਹਨਾਂ ਦੱਸਿਆ ਕਿ ਸਰੂ ਪੁਲਿਸ ਦਾ ਆਰਜੀ ਬਜਟ 30 ਨਵੰਬਰ ਨੂੰ ਸਿਟੀ ਆਫ ਸਰੀ ਨੂੰ ਪੇਸ਼ ਕੀਤਾ ਗਿਆ ਸੀ ਪਰ ਸਿਟੀ ਵਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ।
ਉਹਨਾਂ ਕਿਹਾ ਕਿ ਜੇ ਸਿਟੀ  ਇਸ ਬਜਟ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਉਹ  ਅੱਗੇ ਵਧ ਸਕਦੇ ਹਾਂ ਕਿਉਂਕਿ ਕੋਈ ਵੀ ਦੇਰੀ ਤਬਦੀਲੀ ਨੂੰ ਅੱਗੇ ਵਧਣ ਵਿੱਚ ਦੇਰੀ ਕਰਦੀ ਹੈ। ਇਹਦੇਰੀ ਸਰੀ ਸ਼ਹਿਰ ਲਈ ਹੋਰ ਮਹਿੰਗੀ ਸਾਬਿਤ ਹੋ ਸਕਦੀ ਹੈ। ਇਸ ਸਮੇਂ ਆਰ ਸੀ ਐਮ ਪੀ ਅਤੇ ਐਸ ਪੀ ਐਸ ਦੀਆਂ ਇਕੋ ਸਮੇਂ ਸੇਵਾਵਾਂ ਕਾਰਣ ਸਰੀ ਦੇ ਟੈਕਸਦਾਤਾਵਾਂ ਨੂੰ $8 ਮਿਲੀਅਨ ਪ੍ਰਤੀ ਮਹੀਨਾ ਖਰਚ  ਪੈ ਰਿਹਾ ਹੈ।
ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਨਤਾ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਸਰੀ ਪੁਲਿਸ ਦੀਆਂ ਸੇਵਾਵਾਂ ਲਈ   2024 ਵਿੱਚ ਕੀ ਚਾਹੀਦਾ ਹੈ। ਇਹ ਬਜਟ ਸਰੀ ਪੁਲਿਸ ਦੀ ਭਰਤੀ ਨੂੰ ਪੂਰਾ ਕਰਨ ਅਤੇ ਸਰੀ ਆਰ ਸੀ ਐਮ ਪੀ ਦੇ ਬੰਦ ਹੋਣ ‘ਤੇ ਨਿਰਭਰ ਕਰਦਾ ਹੈ। ਖਰਚਿਆਂ ਨੂੰ ਕਾਬੂ ਕਰਨ ਲਈ, ਸਾਨੂੰ RCMP ਅਤੇ ਸਿਟੀ ਆਫ ਸਰੀ ਵਿੱਚ ਆਪਣੇ ਭਾਈਵਾਲਾਂ ਨਾਲ ਪ੍ਰਸ਼ਾਸਕੀ ਖਰਚਿਆਂ ਵਿੱਚ ਓਵਰਲੈਪ ਨੂੰ ਖਤਮ ਕਰਨ ਲਈ ਕੰਮ ਕਰਨ ਦੀ ਲੋੜ ਹੈ ।
ਮੀਡੀਆ ਨੂੰ ਤਕਨੀਕੀ ਬ੍ਰੀਫਿੰਗ ਜਾਰੀ ਕਰਦਿਆਂ  ਸੇਰ ਨੇ ਕਿਹਾ ਕਿ 2024 ਲਈ 142 ਮਿਲੀਅਨ ਡਾਲਰ ਦੇ ਆਰਜ਼ੀ ਬਜਟ ਦੀ ਲੋੜ ਹੈ। ਜਦੋਂਕਿ 2024 ਵਿੱਚ ਪੁਲਿਸਿੰਗ ਲਈ ਸ਼ਹਿਰ ਦੇ ਕੁੱਲ ਉਪਲਬਧ ਫੰਡ $337 ਮਿਲੀਅਨ ਹਨ। ਜੇਕਰ ਸਿਟੀ ਸਰੀ ਪੁਲਿਸ ਦੇ  2024 ਦੇ ਆਰਜ਼ੀ ਬਜਟ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਹ ਇਸ ਸਾਲ ਪੁਲਿਸਿੰਗ ਲਈ ਸਰੀ ਨੂੰ ਉਪਲਬਧ ਫੰਡਾਂ ਦਾ 42 ਪ੍ਰਤੀਸ਼ਤ ਬਣਦਾ ਹੈ। ਇਸ ਵਿੱਚ ਸੂਬਾਈ ਸਰਕਾਰ ਤੋਂ $30 ਮਿਲੀਅਨ (ਪੰਜ ਸਾਲਾਂ ਵਿੱਚ $150 ਮਿਲੀਅਨ) ਸ਼ਾਮਲ ਹਨ।