Headlines

ਕਲਾਕਾਰਾਂ ਵੱਲੋਂ ਪ੍ਰੋ.ਨਿਰਮਲ ਰਿਸ਼ੀ ਤੇ ਪ੍ਰੋ ਪ੍ਰਾਣ ਸ਼ਭਰਵਾਲ ਨੂੰ ਪਦਮ ਸ੍ਰੀ ਐਵਾਰਡ ਲਈ ਮੁਬਾਰਕਾਂ

ਟੋਰਾਂਟੋ ( ਸੇਖਾ )-ਭਾਰਤ ਸਰਕਾਰ ਵੱਲੋਂ ਸਿਰਮੌਰ ਥੀਏਟਰ ਤੇ ਫਿਲਮ ਅਭਿਨੇਤਰੀ ਪ੍ਰੋ. ਨਿਰਮਲ ਰਿਸ਼ੀ ਤੇ ਪਟਿਆਲਾ ਦੇ ਥੀਏਟਰ ਮਹਾਂਰਥੀ ਪ੍ਰਾਣ ਸੱਭਰਵਾਲ ਨੂੰ ਭਾਰਤ ਸਰਕਾਰ ਵੱਲੋ  “ਪਦਮ ਸ਼੍ਰੀ” ਪੁਰਸਕਾਰ ਦੇ ਐਲਾਨ ਤੇ ਕੈਨੇਡਾ ਤੋ ਗਾਇਕ  ਗਿੱਲ ਹਰਦੀਪ , ਗੀਤਕਾਰ ਮੱਖਣ ਬਰਾੜ , ਬਲਜਿੰਦਰ ਸੇਖਾ , ਦਿਲਖੁਸ਼ ਥਿੰਦ , ਹੈਰੀ ਸੰਧੂ , ਲਖਵਿੰਦਰ ਸੰਧੂ ,ਪੰਜਾਬੀ ਆਰਟਸ ਐਸੋਸੀਏਸ਼ਨ ਨਾਲ ਬਲਜਿੰਦਰ ਲੇਲਣਾ , ਜਗਵਿੰਦਰ ਜੱਜ , ਸਰਬਜੀਤ ਅਰੋੜਾ , ਪ੍ਰੋ. ਮੋਹਨ ਸਿੰਘ ਫਾਊਡਰੇਸ਼ਨ ਤੋ ਸਾਹਿਬ ਸਿੰਘ ਥਿੰਦ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੋਵਾਂ  ਅਦਾਕਾਰਾਂ ਨੂੰ ਮੁਬਾਰਕਬਾਦ ਦਿੱਤੀ ਹੈ ।