Headlines

ਸਰੀ ਸਕਾਟ ਰੋਡ ਤੇ ਦਿਨ ਦਿਹਾੜੇ ਗੋਲੀਬਾਰੀ-ਇਕ ਜ਼ਖਮੀ

ਸਰੀ ( ਦੇ ਪ੍ਰ ਬਿ)-  ਸਰੀ ਸ਼ਹਿਰ ਦੀ ਸਕਾਟ ਰੋਡ ਦੇ 84 ਐਵਨਿਊ ਦੇ ਚੌਰਾਹੇ ਉਪਰ ਦਿਨ ਦਿਹਾੜੇ ਗੋਲੀਬਾਰੀ ਹੋਣ ਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ।

ਪੁਲਿਸ ਸੂਤਰਾਂ ਮੁਤਾਬਿਕ ਉਹਨਾਂ ਨੂੰ ਦੁਪਹਿਰ 1:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਸਕਾਟ ਰੋਡ ਅਤੇ 84 ਐਵੇਨਿਊ ਤੇ ਗੋਲੀ ਚੱਲਣ ਦੀ ਸੂਚਨਾ ਮਿਲੀ। ਪੁਲਿਸ ਦੇ ਮੌਕੇ ਤੇ ਪੁੱਜਣ ਤੇ  ਇੱਕ ਵਿਅਕਤੀ ਨੂੰ ਜਖਮੀ ਹਾਲਤ ਵਿਚ ਪਾਇਆ। ਸਰੀ ਆਰ ਸੀ ਐਮ ਪੀ ਦੇ ਮੀਡੀਆ ਰਿਲੇਸ਼ਨ ਅਫਸਰ ਪਰਮਬੀਰ ਕਾਹਲੋਂ ਨੇ ਦੱਸਿਆ ਕਿ ਜ਼ਖਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।

ਇਸ ਗੋਲੀਬਾਰੀ ਦੀ ਘਟਨਾ ਤੋਂ ਬਾਦ ਪੁਲਿਸ ਨੇ 179 ਸਟਰੀਟ ਤੇ 99 ਏ ਐਵਨਿਊ ਨੇੜੇ ਇਕ ਵਾਹਨ ਨੂੰ ਸੜਦਾ ਪਾਇਆ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀ ਕੀਤੀ ਕਿ ਇਹ ਸੜੀ ਹੋਈ ਗੱਡੀ ਗੋਲੀਬਾਰੀ ਦੀ ਘਟਨਾ ਨਾਲ ਸਬੰਧਿਤ ਹੈ ਜਾਂ ਨਹੀ।