Headlines

ਬਰੈਂਪਟਨ ਕਾਰ ਹਾਦਸੇ ਵਿੱਚ ਤਿੰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ

ਪੁਲਿਸ ਨੇ ਅਜੇ ਮ੍ਰਿਤਕਾਂ ਦੀ ਪਛਾਣ ਜਾਰੀ ਨਹੀ ਕੀਤੀ-

ਬਰੈਂਪਟਨ (ਬਲਜਿੰਦਰ ਸੇਖਾ )-ਵੀਰਵਾਰ ਤੜਕੇ ਦੋ ਵਾਹਨਾਂ ਦੀ ਭਿਆਨਕ ਟੱਕਰ ਦੇ ਨਤੀਜੇ ਵਜੋਂ ਤਿੰਨ ਮੌਤਾਂ ਹੋ ਗਈਆਂ, ਇੱਕ ਵਿਅਕਤੀ ਹੁਣ ਪੁਲਿਸ ਹਿਰਾਸਤ ਵਿੱਚ ਹੈ। ਇਹ ਘਟਨਾ ਸਵੇਰੇ 1:30 ਵਜੇ ਦੇ ਕਰੀਬ ਬਰੈਂਪਟਨ ਸ਼ਹਿਰ ਦੇ ਚਿੰਗੁਅੂਜੀ ਰੋਡ ਦੇ ਬਿਲਕੁਲ ਪੂਰਬ ‘ਚ ਬੋਵੈਰਡ ਡਰਾਈਵ ‘ਤੇ ਵਾਪਰੀ, ਜਿੱਥੇ ਇਕ ਵਾਹਨ ਖੰਭੇ ਨਾਲ ਟਕਰਾ ਗਿਆ।

ਪੀੜਤ, ਵੋਲਕਸਵੈਗਨ ਜੇਟਾ ਵਿੱਚ ਸਵਾਰ ਤਿੰਨ ਨੌਜਵਾਨ, ਹਾਦਸੇ ਵਾਲੀ ਥਾਂ ‘ਤੇ ਮ੍ਰਿਤਕ ਪਾਏ ਗਏ । ਮੌਕੇ ਤੇ ਪੁੱਜੀ ਪੁਲਿਸ ਪਾਰਟੀ ਦੁਆਰਾ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਤਿੰਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਅਜੇ ਪਛਾਣ ਨਹੀ ਦੱਸੀ ਗਈ।

ਦੱਸਿਆ ਜਾ ਰਿਹਾ ਹੈ ਕਿ ਤਿੰਨੇ ਪੀੜਤ ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਸੈਲੂਨ ਵਿੱਚ ਕੰਮ ਕਰਦੇ ਸਨ।